ਲੁਧਿਆਣਾ : 'ਕ੍ਰਿਸਮਸ' 'ਤੇ 2500 ਮੁਲਾਜ਼ਮ ਕਰਨਗੇ ਜ਼ਿਲ੍ਹੇ ਦੀ ਸੁਰੱਖਿਆ, ਰਾਤ 9.30 ਵਜੇ ਤੱਕ ਕੀਤੀ ਜਾ ਸਕੇਗੀ ਪਾਰਟੀ
Thursday, Dec 24, 2020 - 09:51 AM (IST)
ਲੁਧਿਆਣਾ (ਰਿਸ਼ੀ) : ਕ੍ਰਿਸਮਸ ’ਤੇ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਕਮਿਸ਼ਨਰੇਟ ਪੁਲਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਹਿਰ 'ਚ ਕੋਈ ਅਣਹੋਣੀ ਘਟਨਾ ਨਾ ਵਾਪਰੇ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੌਰਾਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕ੍ਰਿਸਮਸ ’ਤੇ ਵੀ ਸ਼ਹਿਰ ਦੇ ਸਾਰੇ ਰੈਸਟੋਰੈਟਾਂ, ਹੋਟਲਾਂ 'ਚ ਰਾਤ 9.30 ਵਜੇ ਤੱਕ ਹੀ ਪਾਰਟੀ ਕੀਤੀ ਜਾ ਸਕਦੀ ਹੈ।
ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਜਾਂ ਫਿਰ ਕੋਈ ਹੁੱਲੜਬਾਜ਼ੀ ਕਰੇਗਾ ਤਾਂ ਉਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਸ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਸੀ. ਪੀ. ਅਗਰਵਾਲ ਮੁਤਾਬਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੋ ਦਿਨ ਸ਼ਹਿਰ ਦੀਆਂ ਸੜਕਾਂ ’ਤੇ 2500 ਮੁਲਾਜ਼ਮਾਂ ਦੀ ਟੀਮ ਨਜ਼ਰ ਆਵੇਗੀ, ਜਿਨ੍ਹਾਂ ਦੇ ਮੋਢਿਆਂ ’ਤੇ ਸਾਰਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ।
ਇਹ ਵੀ ਪੜ੍ਹੋ : ਪਿੰਡ 'ਬੀਜਾ' ਦੀ ਪੰਚਾਇਤ ਦਾ ਕਿਸਾਨਾਂ ਦੇ ਹੱਕ 'ਚ ਅਹਿਮ ਐਲਾਨ, ਕੱਟਿਆ ਜੀਓ ਟਾਵਰ ਦਾ ਕੁਨੈਕਸ਼ਨ
ਦੇਰ ਰਾਤ ਤੱਕ ਚੱਲ ਸਕਣਗੇ ਧਾਰਮਿਕ ਪ੍ਰੋਗਰਾਮ
ਸੀ. ਪੀ. ਅਗਰਵਾਲ ਦੇ ਮੁਤਾਬਕ ਸ਼ਹਿਰ ਦੀਆਂ ਸਾਰੀਆਂ ਚਰਚਾਂ ਦੇ ਮੁਖੀਆਂ ਦੇ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜ਼ਿਆਦਾਤਰ ਚਰਚਾਂ ਵੱਲੋਂ ਆਨਲਾਈਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਪਰ ਜਿਨ੍ਹਾਂ ਚਰਚਾਂ 'ਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਉਹ ਦੇਰ ਰਾਤ ਤੱਕ ਪ੍ਰੋਗਰਾਮ ਚੱਲਣਗੇ, ਨਾਲ ਹੀ ਹਰ ਚਰਚਾ ਤੋਂ ਬਾਅਦ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਨਾ ਕਰਨ ਵਾਲੇ ਪੰਜਾਬ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਦੇਣਗੇ : ਕੈਪਟਨ
ਪ੍ਰਮੁੱਖ ਮਾਰਕਿਟਾਂ 'ਚ ਸਿਵਲ ਵਰਦੀ 'ਚ ਹੋਵੇਗੀ ਫੋਰਸ
ਸੀ.ਪੀ. ਅਗਰਵਾਲ ਦੇ ਮੁਤਾਬਕ ਸ਼ਹਿਰ ਦੀਆਂ ਪ੍ਰਮੁੱਖ ਮਾਰਕਿਟਾਂ 'ਚ ਸਿਵਲ ਵਰਦੀ 'ਚ ਸਵੇਰ ਤੋਂ ਹੀ ਫੋਰਸ ਤਾਇਨਾਤ ਕੀਤੀ ਗਈ ਹੈ। ਇਨ੍ਹਾਂ 'ਚੋਂ ਮਹਿਲਾ ਮੁਲਾਜ਼ਮ ਵੀ ਹੋਣਗੇ, ਜਿਨ੍ਹਾਂ ਦਾ ਕੰਮ ਜੇਬ ਕਤਰਿਆਂ ਅਤੇ ਸਨੈਚਰਾਂ ’ਤੇ ਨਜ਼ਰ ਰੱਖਣਾ ਹੋਵੇਗਾ।
ਨੋਟ : ਕ੍ਰਿਸਮਸ ਮੌਕੇ ਪੁਲਸ ਵੱਲੋਂ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਬਾਰੇ ਦਿਓ ਰਾਏ