ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਭੇਟ ਪੱਤਣ ’ਤੇ ਪੁੱਜਣ ਲੱਗੀ ਸੰਗਤ, ਦਰਿਆ ’ਤੇ ਲੱਗੀਆਂ ਰੌਣਕਾਂ
Tuesday, Mar 02, 2021 - 01:44 PM (IST)
ਹਰਚੋਵਾਲ/ਗੁਰਦਾਸਪੁਰ (ਸਰਬਜੀਤ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ, ਜੋ ਪੈਦਲ ਸੰਗਤ ਸੰਗ ਦੇ ਰੂਪ ’ਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਿਆਸ ਦਰਿਆ ਭੇਟ ਪੱਤਣ ਵਿਖੇ ਆਉਂਦੀ ਹੈ, ਇਹ ਸੰਗਤ 2 ਮਾਰਚ ਨੂੰ ਇੱਥੇ ਪਹੁੰਚਦੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜਥੇ. ਜੋਗਿੰਦਰ ਸਿੰਘ ਖੰਡਿਆਲਾ ਸੈਣੀਆਂ ਦੀ ਅਗਵਾਈ ’ਚ ਪੈਦਲ ਸੰਗਤ ਸੰਘ ਦੇ ਰੂਪ ਵਿਚ ਬਿਆਸ ਦਰਿਆ ’ਤੇ ਪਹੁੰਚਦੀ ਹੈ। ਆਈ ਹੋਈ ਸੰਗਤ ਦੇ ਖਾਣ-ਪੀਣ ਅਤੇ ਰਹਿਣ ਸਹਿਣ ਲਈ ਕਸਬਾ ਹਰਚੋਵਾਲ ਸਮੇਤ ਹੋਰ ਕਈ ਪਿੰਡਾਂ ਤੋਂ ਵਧੀਆਂ ਪ੍ਰਬੰਧ ਕੀਤੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ 15 ਹੋਰ ਲੋਕਾਂ ਨੂੰ ਮਿਲੀ ਜ਼ਮਾਨਤ
ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ
ਦੂਜੇ ਪਾਸੇ ਭੇਟ ਪੱਤਣ ’ਤੇ ਭਾਰੀ ਰੌਣਕਾਂ ਲੱਗੀਆਂ ਸਨ ਅਤੇ ਦੁਕਾਨਾਂ ਅਤੇ ਪੰਘੂੜੇ ਸਜੇ ਹੋਏ ਸਨ। ਇਸ ਮੌਕੇ ’ਤੇ ਗੁਰਦੁਆਰਾ ਬਾਬਾ ਰਾਜਾ ਰਾਮ ਦੇ ਮੁੱਖ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ, ਸਾਬਕਾ ਸਰਪੰਚ ਸੁਲੱਖਣ ਸਿੰਘ, ਕਰਮ ਸਿੰਘ ਮੈਂਬਰ, ਸਰਪੰਚ ਬਲਵਿੰਦਰ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮੀਤ ਪ੍ਰਧਾਨ ਗਗਨਦੀਪ ਸਿੰਘ, ਸੂਬੇਦਾਰ ਹਰਭਜਨ ਸਿੰਘ, ਦਿਲਬਾਗ ਸਿੰਘ, ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਕਸਬਾ ਹਰਚੋਵਾਲ ਦੇ ਵੱਡਾ ਗੁਰਦੁਆਰਾ ਵਿਖੇ ਸੰਗਤਾਂ ਦੇ ਰਹਿਣ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਕਸਬੇ ਦੇ ਹਰੇਕ ਘਰ ’ਚ ਸੰਗਤਾਂ ਦੇ ਰਹਿਣ ਵਾਸਤੇ ਬਿਸਤਰੇ ਫਰੀ ਦਿੱਤੇ ਜਾਂਦੇ ਹਨ ਅਤੇ ਸੰਗਤਾਂ ਦੀ ਸੇਵਾ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)