ਕੋਟਕਪੂਰਾ ''ਚ ਚਾਈਨਾ ਡੋਰ ਕਾਰਨ ਵਾਪਰਿਆ ਹਾਦਸਾ, ਭੈਣ-ਭਰਾ ਝੁਲਸੇ

Monday, Feb 22, 2021 - 06:21 PM (IST)

ਕੋਟਕਪੂਰਾ ''ਚ ਚਾਈਨਾ ਡੋਰ ਕਾਰਨ ਵਾਪਰਿਆ ਹਾਦਸਾ, ਭੈਣ-ਭਰਾ ਝੁਲਸੇ

ਕੋਟਕਪੂਰਾ (ਨਰਿੰਦਰ ਬੈੜ) : ਸਥਾਨਕ ਸ਼ਹਿਰ ਅੰਦਰ ਚਾਈਨਾ ਡੋਰ ਦੇ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਅਤੇ ਡੋਰ ਵਿਚ ਕਰੰਟ ਆ ਜਾਣ ਕਰਕੇ ਭਰਾ-ਭੈਣ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਜਿਸ ਕਾਰਣ ਦੋਵੇਂ ਜਣੇ ਬੁਰੀ ਤਰ੍ਹਾਂ ਝੁਲਸ ਗਏ। ਮਿਲੀ ਜਾਣਕਾਰੀ ਅਨੁਸਾਰ ਚਾਈਨਾ ਡੋਰ 32 ਕੇ ਵੀ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਕਾਰਨ ਛੱਤ 'ਤੇ ਖੜ੍ਹੇ 22 ਸਾਲਾਂ ਦੇ ਮੁੰਡੇ ਨੂੰ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ : ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਬੱਚਿਆਂ ਸਮੇਤ ਨਿਗਲਿਆ ਸੀ ਜ਼ਹਿਰ, ਧੀ ਤੋਂ ਬਾਅਦ ਹੁਣ ਪਿਤਾ ਦੀ ਵੀ ਮੌਤ

ਇਸ ਦੌਰਾਨ ਛੱਤ 'ਚ ਦਰਾਰ ਆ ਗਈ ਅਤੇ ਹੇਠਾਂ ਰਸੋਈ ਵਿਚ ਕੰਮ ਕਰ ਰਹੀ, ਉਸ ਦੀ ਭੈਣ ਵੀ ਕਰੰਟ ਦੀ ਚਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਤੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਹਿਲਾਂ ਪੁੱਤ ਵੀ ਦੇ ਚੁੱਕਾ ਸੀ ਜਾਨ


author

Gurminder Singh

Content Editor

Related News