ਜਲੰਧਰ: ਗੁੱਸੇ ’ਚ ਆਈ ਮਹਿਲਾ ਦੀ ਵੇਖੋ ਸ਼ਰਮਨਾਕ ਕਰਤੂਤ: ਕੁੱਤੇ ਦੇ ਬੱਚਿਆਂ ’ਤੇ ਸੁੱਟਿਆ ਮਿਰਚਾਂ ਵਾਲਾ ਪਾਣੀ

Friday, Jun 11, 2021 - 09:24 PM (IST)

ਜਲੰਧਰ: ਗੁੱਸੇ ’ਚ ਆਈ ਮਹਿਲਾ ਦੀ ਵੇਖੋ ਸ਼ਰਮਨਾਕ ਕਰਤੂਤ: ਕੁੱਤੇ ਦੇ ਬੱਚਿਆਂ ’ਤੇ ਸੁੱਟਿਆ ਮਿਰਚਾਂ ਵਾਲਾ ਪਾਣੀ

ਜਲੰਧਰ— ਇਥੋਂ ਦੇ ਸੋਢਲ ਨਗਰ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਥੇ ਇਕ ਮਹਿਲਾ ਨੇ ਸਟ੍ਰੇ ਡਾਗੀ ਦੇ 6 ਬੱਚਿਆਂ ’ਤੇ ਮਿਰਚਾਂ ਵਾਲਾ ਪਾਣੀ ਸੁੱਟ ਦਿੱਤਾ, ਜਿਸ ਨਾਲ ਉਹ ਤੜਫਣ ਲੱਗ ਗਏ।  

4 ਸਾਲਾ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਬੋਰੀ ’ਚ ਬੰਦ ਕਰਕੇ ਕਮਰੇ ’ਚ ਲੁਕਾ ਕੇ ਰੱਖੀ

PunjabKesari
ਮੁਹੱਲੇ ਦੀ ਰਹਿਣ ਵਾਲੀ ਰਜਨੀ ਨਾਂ ਦੀ ਮਹਿਲਾ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਰਹਿਣ ਵਾਲੀ ਇਕ ਮਹਿਲਾ ਨੇ ਉਸ ਨੂੰ ਦੱਸਿਆ ਕਿ ਕੁੱਤੇ ਦੇ ਬੱਚੇ ਉਸ ਦੀਆਂ ਕਿਆਰੀਆਂ ’ਚ ਘੁੰਮ ਕੇ ਗੰਦਗੀ ਫੈਲਾਅ ਰਹੇ ਸਨ, ਜਿਸ ਕਰਕੇ ਉਸ ਨੇ ਮਿਰਚਾਂ ਵਾਲਾ ਪਾਣੀ ਭਰ ਕੇ ਉਨ੍ਹਾਂ ’ਤੇ ਸੁੱਟ ਦਿੱਤਾ ਤਾਂਕਿ ਉਹ ਦੋਬਾਰਾ ਨਾ ਆ ਸਕਣ। ਰਜਨੀ ਨੇ ਦੱਸਿਆ ਕਿ ਸਟ੍ਰੇ ਡਾਗੀ ਦੇ 10 ਬੱਚੇ ਸਨ, ਜਿਨ੍ਹਾਂ ’ਚੋਂ 4 ਮਰ ਗਏ ਸਨ।

ਇਹ ਵੀ ਪੜ੍ਹੋ: ਜਲੰਧਰ ’ਚ ਪੁਲਸ ਦੀ ਗੁੰਡਾਗਰਦੀ, ਰਿਸ਼ਵਤ ਨਾ ਦੇਣ ’ਤੇ ASI ਨੇ ਦਿਵਿਆਂਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

PunjabKesari

ਵੀਰਵਾਰ ਦੁਪਹਿਰ ਅਚਾਨਕ ਇਨ੍ਹਾਂ ਬੇਜ਼ੁਬਾਨਾਂ ਦੇ ਰੌਲਾ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਬਾਹਰ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਉਸ ਦੇ ਸਰੀਰ ’ਤੇ ਮਿਰਚਾਂ ਵਾਲੀ ਪਾਣੀ ਪਿਆ ਹੋਇਆ ਸੀ, ਜਿਸ ਨਾਲ ਉਹ ਦਰਦ ਨਾਲ ਤੜਫਣ ਲੱਗੇ। ਇਸ ਦੇ ਬਾਅਦ ਉਸ ਨੇ ਤੁਰੰਤ ਚੁੱਕ ਕੇ ਕਈ ਵਾਰ ਉਨ੍ਹਾਂ ਨੂੰ ਨਹਾਇਆ, ਜਿਸ ਨਾਲ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲੀ। ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ਼ ’ਚ ਇਹ ਸਾਰਾ ਮੰਜ਼ਰ ਕੈਦ ਹੋ ਗਿਆ, ਉਥੇ ਹੀ ਪਸ਼ੂ-ਪ੍ਰੇਮੀਆਂ ਨੇ ਇਸ ਮਾਮਲੇ ’ਚ ਮਹਿਲਾ ’ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। 

ਇਹ ਵੀ ਪੜ੍ਹੋ:  ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

PunjabKesari

PunjabKesari

ਇਹ ਵੀ ਪੜ੍ਹੋ: ਕੈਪਟਨ ਦਾ ਪਰਗਟ ਸਿੰਘ ’ਤੇ ਪਲਟਵਾਰ, ਕਿਹਾ-ਕਿਸੇ ਪਾਰਟੀ ਸਹਿਯੋਗੀ ਦੀ ਫਾਈਲ ਨਹੀਂ ਕੀਤੀ ਤਿਆਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News