ਬੱਚੇ ਦੇ ਸੰਪੂਰਨ ਵਿਕਾਸ ਦੇ ਲਈ ਜਾਣੋ ਸਕੂਲ ਦੀ ਆਖਰ ਕਿੰਨੀ ਕੁ ਹੈ ‘ਭੂਮਿਕਾ’

Thursday, May 14, 2020 - 10:55 AM (IST)

ਬੱਚੇ ਦੇ ਸੰਪੂਰਨ ਵਿਕਾਸ ਦੇ ਲਈ ਜਾਣੋ ਸਕੂਲ ਦੀ ਆਖਰ ਕਿੰਨੀ ਕੁ ਹੈ ‘ਭੂਮਿਕਾ’

ਪੂਜਾ ਸ਼ਰਮਾ

ਵਿਦਿਆ ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਥਾਂ ਰੱਖਦੀ ਹੈ। ਇਕ ਸਿੱਖਿਅਤ ਮਨੁੱਖ ਜੀਵਨ ਵਿਚ ਆਪਣੇ ਉਦੇਸ਼ਾਂ ਦੀ ਜਿਵੇਂ ਕਿ ਵਿਅਕਤੀਗਤ ਉੱਨਤੀ, ਸਮਾਜਕ ਪੱਧਰ ਵਿੱਚ ਵਾਧਾ, ਆਤਮ-ਨਿਰਭਰ ਤੇ ਸਫ਼ਲ ਹੋਣਾ ਆਦਿ ਪ੍ਰਾਪਤੀ ਕਰ ਲੈਂਦਾ ਹੈ। ਸਿੱਖਿਅਤ ਮਨੁੱਖ ਸਿੱਖਿਅਤ ਸਮਾਜ ਦੀ ਸਿਰਜਨਾ ਕਰਦੇ ਹਨ। ਵਿਅਕਤੀਗਤ ਤੌਰ ’ਤੇ ਵਿੱਦਿਆ ਨਾਲ ਮਨੁੱਖ ਵਿਚ ਕਈ ਗੁਣ ਜਿਵੇਂ ਸਵੈ-ਵਿਸ਼ਵਾਸ, ਅਨੁਸ਼ਾਸਨ, ਅਗਵਾਈ ਕਰਨ ਦਾ ਹੁਨਰ ਵਿਕਸਿਤ ਹੁੰਦੇ ਹਨ। ਇਸ ਲਈ ਵਿੱਦਿਆ ਹਰ ਮਨੁੱਖ ਲਈ ਇਕ ਅਜਿਹਾ ਗਹਿਣਾ ਹੈ, ਜੋ ਮਰਨ ਤੱਕ ਉਸ ਦੇ ਕੋਲ ਰਹਿੰਦਾ ਹੈ।

ਸਭ ਤੋਂ ਪਹਿਲਾਂ ਬੱਚਾ ਜਨਮ ਤੋਂ ਬਾਅਦ ਕੁਝ ਸਾਲ ਆਪਣੇ ਘਰ ਅਤੇ ਪਰਿਵਾਰ ਵਿਚ ਸਿੱਖਿਆ ਪ੍ਰਾਪਤ ਕਰਦਾ ਹੈ। ਬੱਚੇ ਦੀ ਪਹਿਲੀ ਗੁਰੂ ਉਸ ਦੀ ਮਾਂ ਹੁੰਦੀ ਹੈ, ਜਿਸ ਤੋਂ ਉਹ ਬੋਲਣਾ, ਚੱਲਣਾ, ਲਿਖਣਾ, ਖਾਣਾ-ਪੀਣਾ ਆਦਿ ਸਿੱਖਦਾ ਹੈ। ਇਸ ਦੇ ਨਾਲ ਉਸ ਉੱਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ, ਘਰ ਦੇ ਵਾਤਾਵਰਣ ਅਤੇ ਧਾਰਮਿਕ ਅਤੇ ਸੰਸਕ੍ਰਿਤਕ ਰੀਤੀ ਰਿਵਾਜਾਂ ਦਾ ਵੀ ਪ੍ਰਭਾਵ ਪੈਂਦਾ ਹੈ। ਥੋੜ੍ਹਾ ਜਿਹਾ ਵੱਡਾ ਹੋਣ ਤੋਂ ਬਾਅਦ ਮਾਂ ਬਾਪ ਬੱਚੇ ਦੀ ਸਕੂਲੀ ਪੜ੍ਹਾਈ ਬਾਰੇ ਸੋਚਣ ਲੱਗ ਪੈਂਦੇ ਹਨ। ਇਸ ਲਈ ਸਕੂਲ ਪਰਿਵਾਰ ਤੋਂ ਬਾਅਦ ਬੱਚੇ ਦੇ ਸਰਵਪੱਖੀ ਵਿਕਾਸ ਵਿਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ।

ਸਕੂਲ ਸ਼ਬਦ ਯੂਨਾਨੀ ਭਾਸ਼ਾ ਤੋਂ ਉਪਜਿਆ ਹੈ। ਪ੍ਰਾਚੀਨ ਸਮੇਂ ਵਿਚ ਇਸ ਦਾ ਅਰਥ ਸੀ ਖਾਲੀ ਸਮਾਂ, ਛੁੱਟੀ ਆਦਿ। ਉਸ ਸਮੇਂ ਸਕੂਲ ਦਾ ਅਰਥ ਉਸ ਥਾਂ ਤੋਂ ਸੀ, ਜਿਥੇ ਖਾਲੀ ਸਮੇਂ ਦਾ ਉਪਯੋਗ ਆਤਮ ਵਿਕਾਸ ਕਰਨ ਲਈ ਕੀਤਾ ਜਾਂਦਾ ਸੀ। ਹੌਲੀ-ਹੌਲੀ ਇਸ ਸ਼ਬਦ ਦਾ ਪਰਯੋਗ ਉਸ ਥਾਂ ਲਈ ਕੀਤਾ ਜਾਣ ਲੱਗਾ, ਜਿਥੇ ਅਧਿਆਪਕ ਬੱਚਿਆਂ ਨੂੰ ਇਕ ਨਿਸ਼ਚਿਤ ਸਮੇਂ ਵਿਚ ਨਿਸ਼ਚਿਤ ਪਾਠਕ੍ਰਮ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਲੱਗੇ। ਅੱਜ ਦੇ ਸਮੇਂ ਵਿਚ ਸਕੂਲ ਸ਼ਬਦ ਉਸ ਇਮਾਰਤ ਲਈ ਵਰਤਿਆ ਜਾਂਦਾ ਹੈ ਜਿੱਥੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। 

PunjabKesari

ਜਾੱਨ ਡੀ.ਵੀ ਦੇ ਅਨੁਸਾਰ,"ਸਕੂਲ ਅਜਿਹਾ ਵਿਸ਼ੇਸ਼ ਵਾਤਾਵਰਣ ਹੈ ਜਿੱਥੇ ਬੱਚੇ ਦੇ ਵਾਂਛਿਤ ਵਿਕਾਸ ਦੀ ਨਜ਼ਰ ਤੋਂ ਉਸ ਨੂੰ ਵਿਸ਼ੇਸ਼ ਕਿਰਿਆਵਾਂ ਅਤੇ ਰੁਜ਼ਗਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ।" 

ਸ਼ੁਰੂਆਤ ਵਿਚ ਸਕੂਲਾਂ ਵਿਚ ਸਿਰਫ ਉਚ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਭੇਜਦੇ ਸਨ ਪਰ ਹੁਣ ਇਹ ਸੁਵਿਧਾ ਹਰ ਵਰਗ ਦੇ ਲੋਕਾਂ ਲਈ ਉਪਲੱਬਧ ਹੈ। ਸਕੂਲ ਦਾ ਇਕ ਬੱਚੇ ਦੇ ਵਿਕਾਸ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ। ਸਕੂਲ ਨੂੰ ਗਿਆਨ ਦਾ ਮੰਦਰ ਕਿਹਾ ਜਾਂਦਾ ਹੈ। ਪਰਿਵਾਰ ਬੱਚੇ ਵਿੱਚ ਪ੍ਰੇਮ, ਦਇਆ, ਸ਼ਹਿਣਸ਼ੀਲਤਾ, ਸਹਿਯੋਗ, ਸੇਵਾ ਆਦਿ ਗੁਣ ਪੈਦਾ ਕਰਦਾ ਹੈ। ਸਕੂਲ ਬੱਚੇ ਦੇ ਪਰਿਵਾਰਕ ਜੀਵਨ ਨੂੰ ਬਾਹਰਲੀ ਦੁਨੀਆ ਨਾਲ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਹੈ, ਕਿਉਂਕਿ ਸਕੂਲ ਵਿਚ ਬੱਚਾ ਦੂਸਰੇ ਬੱਚਿਆਂ ਦੇ ਸੰਪਰਕ ਵਿਚ ਆਉਂਦਾ ਹੈ ਉਸ ਦਾ ਦ੍ਰਿਸ਼ਟੀਕੋਣ ਵਿਕਸਿਤ ਹੋ ਜਾਂਦਾ ਹੈ ਅਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਆਓ ਅਸੀਂ ਜਾਣਦੇ ਹਾਂ ਕਿ ਸਕੂਲ ਇਕ ਬੱਚੇ ਦੀ ਜਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)

1. ਮਾਨਸਿਕ ਸ਼ਕਤੀਆਂ ਦਾ ਵਿਕਾਸ
ਸਕੂਲ ਦਾ ਪਹਿਲਾ ਕੰਮ ਬੱਚੇ ਦੀ ਮਾਨਸਿਕ ਸ਼ਕਤੀ ਦਾ ਵਿਕਾਸ ਕਰਨਾ ਹੈ ਤਾਂ ਜੋ ਉਹ ਸੁਤੰਤਰ ਰੂਪ ਵਿਚ ਸੋਚਣ, ਸਮਝਣ ਅਤੇ ਨਿਰਣਾ ਲੈਣ ਦੇ ਕਾਬਲ ਬਣ ਜਾਵੇ। ਬੱਚੇ ਨੂੰ ਸਕੂਲ ਵਿਚ ਵੱਖ-ਵੱਖ ਵਿਸ਼ਿਆਂ ਦਾ ਗਿਆਨ ਉਪਲਬੱਧ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਦਿਲਚਸਪੀ ਅਤੇ ਯੋਗਤਾ ਅਨੁਸਾਰ ਆਪਣਾ ਭਵਿੱਖ ਨਿਰਧਾਰਿਤ ਕਰ ਸਕੇ।

PunjabKesari

2. ਸਰੀਰਕ ਵਿਕਾਸ
ਸਕੂਲ ਬੱਚੇ ਨੂੰ ਸਿਰਫ ਦਿਮਾਗ਼ੀ ਤੌਰ ’ਤੇ ਹੀ ਨਹੀਂ ਸਗੋਂ ਸਰੀਰਕ ਰੂਪ ਵਿਚ ਵੀ ਸਿਹਤਮੰਦ ਰਹਿਣ ਦੀ ਸਿਖਲਾਈ ਅਤੇ ਪ੍ਰੇਰਨਾ ਦਿੰਦਾ ਹੈ। ਇਥੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਦਾ ਹਿੱਸਾ ਬਣਾਇਆ ਜਾਂਦਾ ਹੈ, ਜੋ ਉਨ੍ਹਾਂ ਦੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

3. ਬਹੁਮੁਖੀ ਸੰਸਕ੍ਰਿਤਕ ਚੇਤਨਾ ਦਾ ਵਿਕਾਸ
ਸਕੂਲ ਇਕ ਅਜਿਹਾ ਥਾਂ ਹੈ ਜਿੱਥੇ ਭਿੰਨ ਪਰਿਵਾਰਾਂ, ਜਾਤੀਆਂ, ਧਰਮਾਂ ਅਤੇ ਸੰਸਕ੍ਰਿਤੀਆਂ ਦੇ ਬੱਚੇ ਵਿਦਿਆ ਪ੍ਰਾਪਤ ਕਰਨ ਆਉਂਦੇ ਹਨ। ਜਦੋਂ ਉਹ ਨਾਲ ਨਾਲ ਪੜ੍ਹਦੇ ਹਨ ਤਾਂ ਉਨ੍ਹਾਂ ਵਿਚ ਸ੍ਰਿਸ਼ਟਾਚਾਰ, ਧਰਮ ਨਿਰਪੇਖਤਾ, ਸਹਿਯੋਗ ਦੀ ਭਾਵਨਾ ਆਦਿ ਅਤੇ ਗੁਣਾਂ ਦਾ ਵਿਕਾਸ ਆਪਣੇ-ਆਪ ਹੋ ਜਾਂਦਾ ਹੈ। ਸਮੇਂ ਦੌਰਾਨ ਉਹ ਇਕ ਦੂਜੇ ਦੀ ਸੰਸਕ੍ਰਿਤੀ ਤੋਂ ਵੀ ਜਾਣੂ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਵਿਚ ਬਹੁਮੁਖੀ ਸੰਸਕ੍ਰਿਤਕ ਚੇਤਨਾ ਦਾ ਵਿਕਾਸ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਸਾਊਦੀ ਅਰਬ ''ਤੇ ਦੋਹਰੀ ਮਾਰ, ਟੈਕਸ ਹੋਇਆ 3 ਗੁਣਾਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਬੱਚਿਆਂ ਅਤੇ ਬਾਲਗਾਂ ਵਿਚ ਕੋਰੋਨਾ ਵਾਇਰਸ ਦਾ ਹੈ ਵਧੇਰੇ ਖਤਰਾ (ਵੀਡੀਓ)

4. ਸਿੱਖਿਅਤ ਨਾਗਰਿਕ ਦੇ ਰੂਪ ਵਿਚ ਵਿਕਾਸ
ਸਕੂਲ ਬੱਚਿਆਂ ਨੂੰ ਸਮਾਜ ਅਤੇ ਦੇਸ਼ ਪ੍ਰਤੀ ਨਾਗਰਿਕ ਦੇ ਕਰਤੱਵ ਅਤੇ ਅਧਿਕਾਰਾਂ ਦਾ ਗਿਆਨ ਪ੍ਰਦਾਨ ਕਰਦਾ ਹੈ। ਜਿਸ ਨਾਲ ਉਸ ਵਿਚ ਚੰਗੇ ਨਾਗਰਿਕ ਦੇ ਗੁਣ ਜਿਵੇਂ ਸਹਿਯੋਗ ਦੀ ਭਾਵਨਾ, ਦੇਸ਼ ਭਗਤੀ ਦੀ ਭਾਵਨਾ, ਰਾਸ਼ਟਰ ਪ੍ਰਤੀ ਸਨਮਾਨ ਅਤੇ ਭਾਈਚਾਰਕ ਸਾਂਝ ਆਦਿ ਗੁਣ ਵਿਕਸਿਤ ਹੁੰਦੇ ਹਨ। ਇਨ੍ਹਾਂ ਗੁਣਾਂ ਸਦਕਾ ਬੱਚਾ ਵੱਡਾ ਹੋ ਕੇ ਇੱਕ ਸਿੱਖਿਅਤ ਅਤੇ ਜਾਗਰੁਕ ਨਾਗਰਿਕ ਦੇ ਰੂਪ ਵਿਚ ਆਪਣਾ ਫਰਜ਼ ਨਿਭਾਉਂਦਾ ਹੈ।

5. ਸੰਪੂਰਣ ਵਿਅਕਤੀਤਵ ਦਾ ਵਿਕਾਸ
ਜਦੋਂ ਬੱਚਾ ਸਕੂਲ ਵਿਚ ਦਾਖਲ ਹੁੰਦਾ ਹੈ ਤਾਂ ਉਹ ਇਕ ਅਨਘੜ ਮਿੱਟੀ ਵਾਂਗ ਹੁੰਦਾ ਹੈ ਹਰ ਕੌਮ ਵਿਚ ਉਸ ਨੂੰ ਅਜਿਹਾ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ ਕਿ ਉਸ ਦੇ ਵਿਅਕਤੀਤਵ ਦਾ ਨਿਰਮਾਣ ਹੁੰਦਾ ਹੈ। ਉਸ ਵਿਚ ਸਵੈਮਾਨ, ਸਵੈ-ਵਿਸ਼ਵਾਸ, ਅਨੁਸ਼ਾਸਨ, ਸੁਹਿਰਦਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ।

PunjabKesari

6. ਚਰਿੱਤਰ ਨਿਰਮਾਣ
ਸਕੂਲ ਦਾ ਸਭ ਤੋਂ ਮਹੱਤਵਪੂਰਨ ਕੰਮ ਬੱਚੇ ਵਿਚ ਨੈਤਿਕ ਗੁਣ ਪੈਦਾ ਕਰਨਾ ਅਤੇ ਉਸ ਦੇ ਚਰਿੱਤਰ ਦਾ ਵਿਕਾਸ ਕਰਨਾ ਹੈ। ਸਕੂਲ ਬੱਚੇ ਵਿਚ ਪਵਿੱਤਰ ਅਤੇ ਸ਼ੁੱਧ ਵਾਤਾਵਰਨ ਪ੍ਰਦਾਨ ਕਰਨ ਤਾਂ ਬੱਚੇ ਉਸ ਵਿਚ ਰਹਿੰਦੇ ਹੋਏ ਸੁਤੰਤਰਤਾ ਦਾ ਅਨੁਭਵ ਕਰਦੇ ਹੋਏ ਸਮਾਜ ਵਿਚ ਵਧੀਆ ਚਰਿੱਤਰਵਾਨ ਨਾਗਰਿਕ ਵਜੋਂ ਵਿਕਸਿਤ ਹੋ ਸਕਦੇ ਹਨ।

7. ਭਾਵਾਤਮਕ ਵਿਕਾਸ
ਸਭ ਤੋਂ ਪਹਿਲਾਂ ਭਾਵਨਾਤਮਕ ਵਿਕਾਸ ਬੱਚੇ ਦਾ ਘਰ ਦੇ ਮਾਹੌਲ ਵਿਚ ਹੁੰਦਾ ਹੈ, ਕਿਉਂਕਿ ਉਹ ਆਪਣੇ ਮਾਂ ਬਾਪ ਅਤੇ ਭੈਣ ਭਰਾ ਦੇ ਜ਼ਿਆਦਾ ਨੇੜੇ ਰਹਿੰਦਾ ਹੈ। ਜਦੋਂ ਉਹ ਸਕੂਲ ਜਾਣ ਲੱਗ ਪੈਂਦਾ ਹੈ ਤਾਂ ਉਥੇ ਉਸ ਨੂੰ ਦੋਸਤ ਅਤੇ ਅਧਿਆਪਕ ਮਿਲਦੇ ਹਨ, ਜਿਨ੍ਹਾਂ ਨਾਲ ਉਸ ਦੀ ਭਾਵਨਾਤਮਕ ਸਾਂਝ ਪੈ ਜਾਂਦੀ ਹੈ। ਉਸ ਵਿਚ ਪ੍ਰਤੀਯੋਗਿਤਾ, ਤਿਆਗ, ਦੋਸਤੀ, ਪਿਆਰ ਅਤੇ ਸਮਰਪਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ।

8. ਸਮਾਜਿਕ ਭਾਵਨਾ ਦਾ ਵਿਕਾਸ
ਸਕੂਲ ਸਮਾਜ ਦਾ ਹੀ ਛੋਟਾ ਰੂਪ ਹੈ। ਜਦੋਂ ਸਕੂਲ ਵਿਚ ਸਮਾਜਿਕ ਸੇਵਾ ਕੈਂਪ, ਉਤਸਵ, ਖੇਡਾਂ ਆਦਿ ਕਰਵਾਈਆਂ ਜਾਂਦੀਆਂ ਹਨ ਤਾਂ ਉਸ ਵਾਤਾਵਰਨ ਵਿਚ ਬੱਚੇ ਵਿੱਚ ਸੇਵਾ, ਸਹਿਣਸ਼ੀਲਤਾ ਅਤੇ ਏਕਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਸਮੇਂ-ਸਮੇਂ ਤੇ ਭਿੰਨ ਥਾਵਾਂ ਦੀਆਂ ਯਾਤਰਾਵਾਂ, ਸੰਗੀਤ ਸੰਮੇਲਨ, ਨਾਟਕ, ਪ੍ਰਦਰਸ਼ਨੀ ਆਦਿ ਦੌਰਾਣ ਵੀ ਬੱਚੇ ਵਿਚ ਸਮਾਜਿਕ ਤੌਰ ’ਤੇ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਖੇਤੀਬਾੜੀ ਧੰਦੇ 'ਤੇ ਜਾਣੋ ਤਾਲਾਬੰਦੀ ਦਾ ਕਿੰਨਾ ਕੁ ਪਿਆ ਅਸਰ (ਵੀਡੀਓ)

ਪੜ੍ਹੋ ਇਹ ਵੀ ਖਬਰ - ‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ

PunjabKesari

ਅੰਤ ਵਿਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਕੂਲ ਸਿਰਫ ਵਿੱਦਿਆ ਪ੍ਰਾਪਤੀ ਦਾ ਸਾਧਨ ਹੀ ਨਹੀਂ ਬਲਕਿ ਸਾਡੇ ਬੱਚੇ ਜਿਨ੍ਹਾਂ ਨੂੰ ਰਾਸ਼ਟਰ ਦੇ ਭਾਵੀ ਨਿਰਮਾਤਾ ਕਿਹਾ ਜਾਂਦਾ ਹੈ ਉਨ੍ਹਾਂ ਦੇ ਸੰਪੂਰਣ ਵਿਕਾਸ ਦੀ ਜਗ੍ਹਾ ਹੈ। ਜੇਕਰ ਸਕੂਲ ਸਹੀ ਰੂਪ ਵਿਚ ਬੱਚਿਆਂ ਨੂੰ ਸਹੀ ਵਾਤਾਵਰਣ ਮੁਹਈਆ ਕਰਵਾਉਣ ਤਾਂ ਬੱਚੇ ਵੱਡੇ ਹੋ ਕੇ ਦੇਸ਼ ਦੇ ਜਾਗਰੂਕ ਨਾਗਰਿਕ ਅਤੇ ਵਧੀਆ ਇਨਸਾਨ ਵਜੋਂ ਵਿਕਸਿਤ ਹੋ ਸਕਦੇ ਹਨ ਜੋ ਜਾਤ-ਪਾਤ, ਧਰਮ, ਰੰਗ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਅਤੇ ਵਿਸ਼ਵ ਦੀ ਭਲਾਈ ਲਈ ਖੁਦ ਨੂੰ ਸਮਰਪਿਤ ਕਰ ਸਕਣ।


author

rajwinder kaur

Content Editor

Related News