ਪੈਦਲ ਸਕੂਲ ਜਾ ਰਹੇ ਬੱਚਿਆਂ ’ਤੇ ਚੜ੍ਹਿਆ ਟੈਂਪੋ, ਮਚ ਗਿਆ ਚੀਖ-ਚਿਹਾੜਾ

03/09/2021 4:07:38 PM

ਅਬੋਹਰ (ਜ. ਬ.)– ਅੱਜ ਸਵੇਰੇ ਅਬੋਹਰ-ਮਲੋਟ ਕੌਮਾਂਤਰੀ ਰੋਡ ਨੰ. 10 ’ਤੇ ਸਥਿਤ ਪਿੰਡ ਬੱਲੂਆਣਾ ਨੇੜੇ ਪੈਦਲ ਸਕੂਲ ਜਾ ਰਹੇ ਵਿਦਿਆਰਥੀਆਂ ’ਤੇ ਇਕ ਟੈਂਪੋ ਚੜ੍ਹ ਗਿਆ, ਜਿਸ ਕਾਰਨ 6 ਬੱਚੇ ਫੱਟੜ ਹੋ ਗਏ। ਫੱਟੜਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਉਪ ਕਪਤਾਨ ਅਵਤਾਰ ਸਿੰਘ ਸਿਵਲ ਹਸਪਤਾਲ ਪਹੁੰਚੇ ਅਤੇ ਬੱਚਿਆਂ ਦਾ ਹਾਲਚਾਲ ਜਾਣਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਹੀ ਮੁਲਜ਼ਮ ਆਟੋ ਚਾਲਕ ’ਤੇ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਪੁਲਸ ਬੱਚਿਆਂ ਦੀ ਹਰ ਸੰਭਵ ਮਦਦ ਕਰੇਗੀ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਵਿਦਿਆਰਥਣ ਨਿਸ਼ਾ ਅਤੇ ਰੰਜਨਾ ਨੇ ਦੱਸਿਆ ਕਿ ਉਹ ਪੈਦਲ ਸੜਕ ਕੰਢੇ ਕੱਚੇ ਰਸਤੇ ’ਤੇ ਸਕੂਲ ਜਾ ਰਹੀਆਂ ਸਨ। ਜਦ ਉਹ ਮਲੋਟ ਰੋਡ ’ਤੇ ਪਹੁੰਚੀਆਂ ਤਾਂ ਪਿੱਛੇ ਤੋਂ ਆ ਰਹੇ ਇਕ ਟੈਂਪੋ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਹੇਠਾਂ ਡਿੱਗ ਪਏ ਪਰ ਟੈਂਪੋ ਚਾਲਕ ਨੇ ਟੈਂਪੋ ਰੋਕਣ ਦੀ ਬਜਾਏ ਅੱਗੇ ਚਾੜ੍ਹ ਦਿੱਤਾ, ਜਿਸ ਕਾਰਨ ਟੈਂਪੋ ਬੱਚਿਆਂ ਦੇ ਉਪਰ ਤੋਂ ਲੰਘ ਗਿਆ। ਇਸ ਹਾਦਸੇ ’ਚ ਰਾਜ ਕੁਮਾਰ ਪੁੱਤਰ ਸੰਦੀਪ ਕੁਮਾਰ (12), ਪ੍ਰਿਅੰਕਾ ਪੁੱਤਰੀ ਸੰਦੀਪ ਕੁਮਾਰ (8), ਨਿਸ਼ਾ ਪੁੱਤਰੀ ਸੰਦੀਪ ਕੁਮਾਰ (6), ਰੰਜਨਾ ਪੁੱਤਰੀ ਪਰਾਗ (14), ਨੀਮਬਤਾ ਪੁੱਤਰੀ ਗੁਰੇਸ਼ਪਾਲ (11), ਖੁਸ਼ੀ ਪੁੱਤਰੀ ਰਾਜ ਕੁਮਾਰ ਫੱਟੜ ਹੋ ਗਏ।

ਇਹ ਵੀ ਪੜ੍ਹੋ : ਭੁਲੱਥ 'ਚ ਸੁਖਪਾਲ ਖਹਿਰਾ ਦੀ ਰਿਹਾਇਸ਼ 'ਤੇ ਈ. ਡੀ. ਵੱਲੋਂ ਛਾਪੇਮਾਰੀ (ਤਸਵੀਰਾਂ)

ਨੇੜੇ-ਤੇੜੇ ਦੇ ਲੋਕਾਂ ਨੇ ਬੱਚਿਆਂ ਨੂੰ ਚੁੱਕਿਆ ਅਤੇ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਰਾਜ ਕੁਮਾਰ ਤੇ ਪ੍ਰਿਅੰਕਾ ਦੀ ਹਾਲਾਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੇ ਇਲਾਜ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਇਹ ਸਾਰੇ ਬੱਚੇ ਮਾਲਿਆਂ ਵਾਲੀ ਢਾਣੀ ਦੇ ਵਾਸੀ ਹੈ। ਟੱਕਰ ਮਾਰਣ ਦੇ ਬਾਅਦ ਟੈਂਪੋ ਚਾਲਕ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸਨੂੰ ਫੜ ਲਿਆ।


Gurminder Singh

Content Editor

Related News