ਗਰੀਬੀ ਨਾਲ ਜੂਝਦੀ ਨਾਬਾਲਗਾ ਦਾ ਵਿਆਹ ਪ੍ਰਸ਼ਾਸਨ ਨੇ ਰੁਕਵਾਇਆ

Wednesday, Dec 20, 2017 - 01:07 AM (IST)

ਗਰੀਬੀ ਨਾਲ ਜੂਝਦੀ ਨਾਬਾਲਗਾ ਦਾ ਵਿਆਹ ਪ੍ਰਸ਼ਾਸਨ ਨੇ ਰੁਕਵਾਇਆ

ਅਬੋਹਰ(ਸੁਨੀਲ)—ਮਾਪਿਆਂ ਦੇ ਸਾਏ ਤੋਂ ਵਾਂਝੀਆਂ ਹੋ ਚੁੱਕੀਆਂ ਢਾਣੀ ਕੜਾਕਾ ਸਿੰਘ ਦੀਆਂ ਤਿੰਨ ਨਾਬਾਲਗ ਭੈਣਾਂ 'ਚੋਂ ਇਕ ਦਾ ਵਿਆਹ ਬੀਤੀ ਸ਼ਾਮ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਬਾਲ ਸੁਰੱਖਿਆ ਵਿਭਾਗ ਦੀ ਸੂਚਨਾ 'ਤੇ ਰੁਕਵਾ ਦਿੱਤਾ ਅਤੇ ਉਡਾਨ ਯੋਜਨਾ ਤਹਿਤ ਇਨ੍ਹਾਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਸੰਭਾਲ ਲਈ। ਜਾਣਕਾਰੀ ਮੁਤਾਬਕ ਇਨ੍ਹਾਂ ਬੇਸਹਾਰਾ ਕੁੜੀਆਂ ਨੂੰ ਉਨ੍ਹਾਂ ਦੇ ਚਾਚੇ ਨੇ ਸਹਾਰਾ ਦਿੱਤਾ ਸੀ। ਇਹ ਸਾਰੇ ਲੋਕ ਇਕ ਕੱਚੇ ਤੇ ਖਸਤਾਹਾਲ ਕਮਰੇ ਵਿਚ ਜੀਵਨ ਗੁਜ਼ਾਰ ਰਹੇ ਸਨ। ਇਨ੍ਹਾਂ 'ਚੋਂ 8 ਤੇ 13 ਸਾਲ ਦੀਆਂ ਬੱਚੀਆਂ ਤਾਂ ਸਰਕਾਰੀ ਸਕੂਲ ਵਿਚ ਸਿੱਖਿਆ ਗ੍ਰਹਿਣ ਕਰ ਰਹੀਆਂ ਹਨ ਪਰ 17 ਸਾਲਾ ਬੇਟੀ ਨੇ ਗਰੀਬੀ ਕਾਰਨ ਪੜ੍ਹਾਈ ਛੱਡ ਦਿੱਤੀ ਸੀ। ਰਿਸ਼ਤੇਦਾਰਾਂ ਨੇ ਇਸਦਾ ਫਾਇਦਾ ਚੁੱਕ ਕੇ ਉਸਦਾ ਵਿਆਹ ਬੀਤੀ ਸ਼ਾਮ 38 ਸਾਲਾ ਕਥਿਤ ਰੂਪ ਤੋਂ ਨਸ਼ੇੜੀ ਵਿਅਕਤੀ ਨਾਲ ਕਰਨਾ ਤੈਅ ਕਰ ਦਿੱਤਾ ਸੀ। ਢਾਣੀ ਦੇ ਹੀ ਕਿਸੇ ਸੂਝਵਾਨ ਵਿਅਕਤੀ ਨੇ ਇਸਦੀ ਸੂਚਨਾ ਬਾਲ ਸੁਰੱਖਿਆ ਅਧਿਕਾਰੀ ਨੂੰ ਦੇ ਦਿੱਤੀ। ਅਧਿਕਾਰੀ ਨੇ ਇਹ ਜਾਣਕਾਰੀ ਉਪਮੰਡਲ ਅਧਿਕਾਰੀ ਪੂਨਮ ਸਿੰਘ ਤੱਕ ਪਹੁੰਚਾਉਂਦੇ ਹੋਏ ਕਾਰਵਾਈ ਦੀ   ਮੰਗ ਕੀਤੀ।


Related News