‘ਬਾਲ- ਮਜ਼ਦੂਰੀ ਖਾਤਮਾ ਸਪਤਾਹ’ ਤਹਿਤ ਰੈਸਟੋਰੈਂਟਾਂ ਤੇ ਢਾਬਿਆਂ ਦੀ ਚੈਕਿੰਗ

Tuesday, Jun 12, 2018 - 06:18 AM (IST)

‘ਬਾਲ- ਮਜ਼ਦੂਰੀ ਖਾਤਮਾ ਸਪਤਾਹ’ ਤਹਿਤ ਰੈਸਟੋਰੈਂਟਾਂ ਤੇ ਢਾਬਿਆਂ ਦੀ ਚੈਕਿੰਗ

 ਫ਼ਰੀਦਕੋਟ,  (ਹਾਲੀ)-  ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਸ਼ਾਰ ਨੇ ਦੱਸਿਆ ਕਿ ਜ਼ਿਲੇ ’ਚ 11 ਤੋਂ 19 ਜੂਨ, 2018 ਤੱਕ (ਸਿਵਾਏ 16 ਅਤੇ 17 ਜੂਨ) ਬਾਲ ਅਤੇ ਕਿਸ਼ੋਰ (ਅਡੋਲਸੈਂਟ) ਮਜ਼ਦੂਰੀ ਖਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਮੰਤਵ ਲਈ ਉਪ ਮੰਡਲ ਮੈਜਿਸਟਰੇਟ ਦੀ ਅਗਵਾਈ ’ਚ ਤਹਿਸੀਲ ਪੱਧਰ ’ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। 
ਅੱਜ ਐੱਸ. ਡੀ. ਐੱਮ. ਫਰੀਦਕੋਟ ਗੁਰਜੀਤ ਸਿੰਘ ਦੀ ਟੀਮ ਵੱਲੋਂ, ਜਿਸ ਵਿਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰਿਪਨਬੀਰ ਸਿੰਘ ਜੋਸਨ, ਕਿਰਤ ਇੰਸਪੈਕਟਰ ਕੋਟਕਪੂਰਾ ਰਜਨੀ ਕਾਂਸਲ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਫਰੀਦਕੋਟ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਰੈਸਟੋਰੈਂਟਾਂ, ਢਾਬਿਆਂ, ਚਾਹ ਦੀਆਂ ਦੁਕਾਨਾਂ ’ਤੇ  ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਿਸੇ ਵੀ ਵਪਾਰਕ ਅਦਾਰੇ ਵਿਚ ਕੋਈ ਵੀ ਬਾਲ-ਮਜ਼ਦੂਰੀ ਕਰਦਾ ਨਹੀਂ ਪਾਇਆ ਗਿਆ।®  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਲ- ਮਜ਼ਦੂਰੀ ਖਾਤਮੇ ਸਬੰਧੀ ਜ਼ਿਲੇ ਦੀਆਂ ਸਮੂਹ ਸਬ-ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਦੀ ਅਗਵਾਈ ’ਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ 19 ਜੂਨ ਤੱਕ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਚਾਹ ਦੀਆਂ ਦੁਕਾਨਾਂ, ਭੱਠਿਆਂ, ਫੈਕਟਰੀਆਂ, ਮਨ-ਪ੍ਰਚਾਵੇ ਨਾਲ ਸਬੰਧਤ ਅਦਾਰਿਆਂ ਆਦਿ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਚੈਕਿੰਗ ਕੀਤੀ ਜਾਵੇਗੀ, ਜਦਕਿ ਖਤਰਨਾਕ ਅਦਾਰਿਆਂ ਭੱਠਿਆਂ/ਫ਼ੈਕਟਰੀਆਂ ਆਦਿ ’ਚ 14 ਤੋਂ 18 ਸਾਲ ਦੇ ਉਮਰ ਵਰਗ ਦੇ ਬੱਚਿਅਾਂ ਨੂੰ ਕੰਮ ਕਰਨ ਦੀ ਮਨਾਹੀ ਹੈ। 
 


Related News