ਖੇਡ-ਖੇਡ ’ਚ ਸੁਖਨਾ ਝੀਲ ’ਚ ਡਿਗਿਆ ਬੱਚਾ, ਮੌਤ

Sunday, Apr 04, 2021 - 02:09 AM (IST)

ਖੇਡ-ਖੇਡ ’ਚ ਸੁਖਨਾ ਝੀਲ ’ਚ ਡਿਗਿਆ ਬੱਚਾ, ਮੌਤ

ਚੰਡੀਗੜ੍ਹ, (ਸੁਸ਼ੀਲ)- ਕਿਸ਼ਨਗੜ੍ਹ ਦੇ ਕੋਲੋਂ ਨਿਕਲਣ ਵਾਲੀ ਸੁਖਨਾ ਝੀਲ ’ਚ ਇਕ ਬੱਚੇ ਦੀ ਡਿੱਗਣ ਕਾਰਨ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ, ਜਦੋਂ ਆਪਣੇ ਨਾਨਕੇ ਆਇਆ 13 ਸਾਲਾ ਸੁਮਿਤ ਆਪਣੇ ਦੋਸਤਾਂ ਨਾਲ ਖੇਡਣ ਲਈ ਸੁਖਨਾ ਵੱਲ ਆ ਗਿਆ। ਬੱਚੇ ਦੇ ਝੀਲ ’ਚ ਡਿੱਗਦੇ ਹੀ ਨਾਲ ਆਏ ਦੋਸਤਾਂ ਨੇ ਲੋਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਤੁਰੰਤ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਸ, ਗੋਤਾਖੋਰ, ਐਂਬੂਲੈਂਸ ਸਮੇਤ ਰੈਸਕਿਊ ਟੀਮ ਮੌਕੇ ’ਤੇ ਪਹੁੰਚ ਗਈ। ਗੋਤਾਖੋਰਾਂ ਨੇ ਕਰੀਬ ਇਕ ਘੰਟੇ ਬਾਅਦ ਬੱਚੇ ਨੂੰ ਬਾਹਰ ਕੱਢਿਆ। ਬੱਚੇ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 


author

Bharat Thapa

Content Editor

Related News