ਵੱਖ-ਵੱਖ ਥਾਵਾਂ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਾਸੂਮ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ

07/28/2023 12:55:20 PM

ਅੰਮ੍ਰਿਤਸਰ (ਵਾਲੀਆ, ਹਰਜੀਤ, ਗੁਰਿੰਦਰਬੀਰ)- ਬਰਸਾਤੀ ਮੌਸਮ ਦੇ ਚਲਦਿਆਂ ਸਾਨੂੰ ਆਪਣੇ ਘਰ 'ਚ ਬਿਜਲੀ ਨਾਲ ਸੰਬੰਧੀ ਚੀਜ਼ਾਂ ਤੋਂ ਬੱਚ ਕੇ ਰਹਿਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਕੋਈ ਅਣਹੋਣੀ ਨਾ ਵਾਪਰ ਸਕੇ। ਇਸੇ ਤਰ੍ਹਾਂ ਵੱਖ-ਵੱਖ ਥਾਵਾਂ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਾਸੂਮ ਬੱਚੇ ਸਣੇ 3 ਜਣਿਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਰਸੂਲਪੁਰ ਕਲਾਂ ਸਥਿਤ ਵਾਸੀ ਕੋਹੀਨੂਰਦੀਪ ਸਿੰਘ ਉਮਰ 2 ਸਾਲ ਪੁੱਤਰ ਜੋਬਨਜੀਤ ਸਿੰਘ ਦੀ ਪੱਖੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਦਾਦਾ ਰਣਜੀਤ ਸਿੰਘ ਜੋਗਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਸ ਦੇ 2 ਸਾਲ ਦਾ ਪੋਤਰੇ ਕੋਹੀਨੂਰਦੀਪ ਸਿੰਘ ਨੂੰ ਮੰਜੇ ’ਤੇ ਬਿਠਾ ਕੇ ਉਸ ਦੀ ਦਾਦੀ ਕੰਮਕਾਜ ਵਿਚ ਲੱਗ ਗਈ। ਇਸੇ ਦੌਰਾਨ ਬੱਚੇ ਨੇ ਅਚਾਨਕ ਪੱਖੇ ਨਾਲ ਲੱਗ ਗਿਆ ਅਤੇ ਪੱਖੇ ਵਿਚ ਕਰੰਟ ਆਉਣ ਕਾਰਨ ਕਰੰਟ ਦਾ ਝਟਕਾ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮਾਸੂਮ ਬੱਚੇ ਦੀ ਇਸ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਮ੍ਰਿਤਕ ਦੇ ਦਾਦਾ ਰਣਜੀਤ ਸਿੰਘ ਜੋਗਾ ਨੇ ਦੱਸਿਆ ਕਿ ਉਨ੍ਹਾਂ ਦੇ ਪੋਤਰੇ ਕੋਹੀਨੂਰਦੀਪ ਸਿੰਘ ਨਮਿਤ ਅੰਤਿਮ ਅਰਦਾਸ 3 ਅਗਸਤ ਨੂੰ ਰਸੂਲਪੁਰ ਕਲਾਂ ਵਿਖੇ ਹੋਵੇਗੀ।

ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ

ਇਸ ਤੋਂ ਇਲਾਵਾ ਸ਼ਾਹਬਾਜ਼ਪੁਰ 'ਚ ਪੁਲਸ ਚੌਂਕੀ ਮਾਣੋਚਾਹਲ ਅਧੀਂਨ ਪੈਂਦੇ ਪਿੰਡ ਕਮਾਲਪੁਰ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿਤਾ ਸੁੱਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਕਾਸ਼ਦੀਪ ਸਿੰਘ (26) ਖੇਤਾਂ ਵਿਚ ਕੰਮ ਕਰ ਰਿਹਾ ਸੀ ਜੋ ਕਿ ਨਜ਼ਦੀਕ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਉਹ ਕਰੰਟ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਅਕਾਸ਼ਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੰਜ ਮਹੀਨਿਆਂ ਦਾ ਬੱਚਾ ਛੱਡ ਗਿਆ, ਜਿਨ੍ਹਾਂ ਦਾ ਹੁਣ ਕੋਈ ਸਹਾਰਾ ਨਹੀਂ ਰਿਹਾ।

ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਇਸੇ ਤਰ੍ਹਾਂ ਕਸਬਾ ਚੋਗਾਵਾਂ ਦੇ ਇਕ ਨੌਜਵਾਨ ਜਗਬੀਰ ਸਿੰਘ ਪੁੱਤਰ ਅਮਰੀਕ ਸਿੰਘ (35 ਸਾਲ) ਦੀ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਰਵਿੰਦਰ ਸਿੰਘ ਨੇ ਦੱਸਿਆ ਕਿ ਜਗਬੀਰ ਸਿੰਘ ਇਕੱਲਾ ਹੀ ਪਿੰਡ ਸਰੰਗੜਾ ਵਿਖੇ ਆਪਣੀ ਜ਼ਮੀਨ ਵਿਚ ਗਿਆ ਸੀ ਜਦੋਂ ਉਹ ਮੋਟਰ ਚਲਾਉਣ ਲੱਗਾ ਤਾਂ ਬਿਜਲੀ ਦੇ ਲੱਗੇ ਗਰਿਪਾਂ ਵਿਚੋਂ ਕਰੰਟ ਲੱਗ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News