ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ''ਚ 4 ਸਾਲਾ ਬੱਚੇ ਦੀ ਮੌਤ

Wednesday, Feb 07, 2018 - 08:17 AM (IST)

ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ''ਚ 4 ਸਾਲਾ ਬੱਚੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ) - ਮਲੋਟ ਰੋਡ 'ਤੇ ਕੈਂਟਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਇਕ 4 ਸਾਲਾ ਬੱਚੇ ਦੀ ਮੌਤੇ ਹੋ ਗਈ, ਜਦਕਿ ਉਸ ਦੇ ਮਾਪੇ ਜ਼ਖ਼ਮੀ ਹੋ ਗਏ। ਪਿੰਡ ਘੁਮਿਆਰਾ (ਫਰੀਦਕੋਟ) ਨਿਵਾਸੀ ਜਗਸੀਰ ਸਿੰਘ (28) ਪੁੱਤਰ ਸੁਰਜਨ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਅਤੇ 4 ਸਾਲਾ ਬੇਟੇ ਲਵਪ੍ਰੀਤ ਸਿੰਘ ਨਾਲ ਮਲੋਟ ਵੱਲੋਂ ਮੋਟਰਸਾਈਕਲ 'ਤੇ ਆ ਰਿਹਾ ਸੀ। ਇਸ ਦੌਰਾਨ ਮਲੋਟ ਰੋਡ 'ਤੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਪਹਿਲੇ ਅਬੋਹਰ ਦੀ ਅਗਰਵਾਲ ਰੋਲਰ ਮਿੱਲ ਤੋਂ ਆਟਾ ਲਿਜਾ ਰਹੇ ਤੇਜ਼ ਰਫਤਾਰ ਕੈਂਟਰ ਨੰਬਰ ਪੀ. ਬੀ. 05 ਐੱਮ 9654 ਨੇ ਹੋਰ ਵਾਹਨ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ।
ਕੈਂਟਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਹ ਰੁਕ ਨਹੀਂ ਪਾਇਆ ਅਤੇ ਟੱਕਰ ਤੋਂ ਬਾਅਦ ਮੋਟਰਸਾਈਕਲ ਤੋਂ ਡਿੱਗੇ ਬੱਚੇ ਨੂੰ ਕੁਚਲਦਾ ਗਿਆ, ਜਿਸ ਕਾਰਨ 4 ਸਾਲਾ ਲਵਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜਗਸੀਰ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਜ਼ਖ਼ਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


Related News