ਮੋਹਾਲੀ ''ਚ ਦਰਦਨਾਕ ਘਟਨਾ, ਪਾਣੀ ਦੀ ਟੈਂਕੀ ''ਚ ਡੁੱਬਣ ਨਾਲ ਬੱਚੇ ਦੀ ਮੌਤ

Wednesday, Dec 27, 2023 - 01:47 PM (IST)

ਮੋਹਾਲੀ ''ਚ ਦਰਦਨਾਕ ਘਟਨਾ, ਪਾਣੀ ਦੀ ਟੈਂਕੀ ''ਚ ਡੁੱਬਣ ਨਾਲ ਬੱਚੇ ਦੀ ਮੌਤ

ਮੋਹਾਲੀ (ਪਰਦੀਪ) : ਮੋਹਾਲੀ ਦੇ ਸੈਕਟਰ-78 'ਚ ਉਸਾਰੀ ਅਧੀਨ ਮਕਾਨ ਦੀ ਜ਼ਮੀਨਦੋਜ਼ ਪਾਣੀ ਦੀ ਟੈਂਕੀ 'ਚ ਡੁੱਬਣ ਨਾਲ ਛੋਟੇ ਬੱਚੇ ਦੀ ਅਚਾਨਕ ਮੌਤ ਹੋ ਗਈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਐੱਸ. ਡੀ. ਐੱਮ. ਮੋਹਾਲੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਵਿਚ ਇਕ ਗਰੀਬ ਮਜ਼ਦੂਰ ਦੇ 2 ਸਾਲਾ ਬੇਟੇ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਡੀ. ਐੱਮ. ਚੰਦਰਜੋਤ ਸਿੰਘ ਨੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਅਗਲੇਰੀ ਜਾਂਚ ਕੀਤੀ। ਡਿਪਟੀ ਕਮਿਸ਼ਨਰ ਅਨੁਸਾਰ ਪੀੜਤ ਪਰਿਵਾਰ ਨੂੰ ਰੈੱਡ ਕਰਾਸ ਅਤੇ ਮੁੱਖ ਮੰਤਰੀ ਰਾਹਤ ਫੰਡ ’ਚੋਂ ਢੁੱਕਵੀਂ ਰਾਹਤ ਰਾਸ਼ੀ ਵੀ ਦਿਵਾਈ ਜਾਵੇਗੀ।

ਉਨ੍ਹਾਂ ਜ਼ਿਲ੍ਹੇ ਵਿਚ ਉਸਾਰੀ ਅਧੀਨ ਮਕਾਨਾਂ ਦੇ ਸਾਰੇ ਮਾਲਕਾਂ/ਠੇਕੇਦਾਰਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਅੱਜ ਦੀ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਉਸਾਰੀ ਵਾਲੀਆਂ ਥਾਵਾਂ ’ਤੇ ਸਾਵਧਾਨੀ ਦੇ ਉਪਾਅ ਕੀਤੇ ਜਾਣ।


author

Babita

Content Editor

Related News