ਧਰਨੇ ''ਚ ਫਸੀ ਐਂਬੂਲੈਂਸ ਕਾਰਨ ਮਾਸੂਮ ਬੱਚੇ ਦੀ ਮੌਤ, ਧਰਨਾਕਾਰੀਆਂ ਨੇ ਆਖੀ ਇਹ ਗੱਲ

Monday, Jan 03, 2022 - 11:37 AM (IST)

ਧਰਨੇ ''ਚ ਫਸੀ ਐਂਬੂਲੈਂਸ ਕਾਰਨ ਮਾਸੂਮ ਬੱਚੇ ਦੀ ਮੌਤ, ਧਰਨਾਕਾਰੀਆਂ ਨੇ ਆਖੀ ਇਹ ਗੱਲ

ਖੰਨਾ (ਵਿਪਨ) : ਖੰਨਾ 'ਚ ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ ਵਲੋਂ ਨੈਸ਼ਨਲ ਹਾਈਵੇਅ 'ਤੇ ਲਾਏ ਗਏ ਪੱਕੇ ਧਰਨੇ ਦੌਰਾਨ ਇਕ ਐਂਬੂਲੈਂਸ ਜਾਮ 'ਚ ਫਸ ਗਈ। ਇਸ ਐਂਬੂਲੈਂਸ 'ਚ ਇਕ ਬੀਮਾਰ ਬੱਚੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਜਾਮ 'ਚ ਫਸਣ ਕਾਰਨ ਹਸਪਤਾਲ ਜਾਂਦਿਆਂ ਦੇਰੀ ਹੋ ਗਈ ਅਤੇ ਬੱਚੇ ਦੀ ਐਂਬੂਲੈਂਸ 'ਚ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਮੋਹਨਪੁਰ ਵਾਸੀ ਸੋਨੀ ਨੇ ਦੱਸਿਆ ਕਿ ਉਸ ਦੇ ਬੱਚੇ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਇਸ ਕਾਰਨ ਉਹ ਐਂਬੂਲੈਂਸ 'ਚ ਆਪਣੀ ਪਤਨੀ ਸਮੇਤ ਬੱਚੇ ਨੂੰ ਨਾਲ ਲੈ ਕੇ ਖੰਨਾ ਆਇਆ ਸੀ।

ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਮਜੀਠੀਆ ਦੀਆਂ ਤਸਵੀਰਾਂ ਨੇ ਮਚਾਈ ਸਿਆਸੀ ਹਲਚਲ, ਦਿੱਤੇ ਗਏ ਜਾਂਚ ਦੇ ਹੁਕਮ

ਐਂਬੂਲੈਂਸ ਡਰਾਈਵਰ ਨੇ ਦੱਸਿਆ ਕਿ ਰਾਹ 'ਚ ਨੈਸ਼ਨਲ ਹਾਈਵੇਅ 'ਤੇ ਧਰਨਾ ਲੱਗਿਆ ਹੋਣ ਕਾਰਨ ਉਹ ਜਾਮ 'ਚ ਫਸ ਗਏ ਅਤੇ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੇ। ਬੱਚੇ ਦੀ ਮੌਤ ਤੋਂ ਬਾਅਦ ਯੂਨੀਅਨ ਦੇ ਆਗੂਆਂ ਵਲੋਂ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਦੀ ਅਸਲ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਇਸ ਧਰਨੇ ਬਾਰੇ ਸਰਕਾਰ ਨੂੰ ਉਨ੍ਹਾਂ ਨੇ 20 ਦਿਨ ਪਹਿਲਾਂ ਹੀ ਅਲਟੀਮੇਟਮ ਦਿੱਤਾ ਸੀ।

ਇਹ ਵੀ ਪੜ੍ਹੋ : ਬੰਬ ਧਮਾਕਾ ਮਾਮਲੇ 'ਚ ਪੁਲਸ ਹੱਥ ਲੱਗਾ ਅਹਿਮ ਸੁਰਾਗ, ਇੰਝ ਕੋਰਟ ਕੰਪਲੈਕਸ ਤੱਕ ਪੁੱਜਾ ਸੀ ਗਗਨਦੀਪ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਮਸਲੇ ਹੱਲ ਕਰਾਉਣ ਦਾ ਭਰੋਸਾ ਦੁਆਇਆ ਗਿਆ ਪਰ ਅਜੇ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਫ਼ੌਜ ਦੀਆਂ ਗੱਡੀਆਂ, ਸਰਕਾਰੀ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਬਿਲਕੁਲ ਨਹੀਂ ਰੋਕਿਆ ਜਾ ਰਿਹਾ। ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਪੱਕੇ ਕਰਨ ਦਾ ਲਾਅਰਾ ਨਾ ਲਾਉਂਦੇ ਤਾਂ ਉਹ ਧਰਨਾ ਨਾ ਦਿੰਦੇ ਅਤੇ ਨਾ ਹੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਧਰਨੇ 'ਤੇ ਬੈਠਦੇ।
ਇਹ ਵੀ ਪੜ੍ਹੋ : ਢਾਬੇ 'ਤੇ ਮਜ਼ੇ ਨਾਲ 'ਤੰਦੂਰੀ ਨਾਨ' ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਖ਼ਬਰ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News