ਸੱਪ ਦੇ ਡੰਗਣ ਨਾਲ ਬੱਚੇ ਦੀ ਮੌਤ

10/15/2017 10:17:53 AM


ਫਿਰੋਜ਼ਪੁਰ (ਕੁਮਾਰ)— ਪਿੰਡ ਲੇਲੀ ਵਾਲਾ ਦੀ ਬਸਤੀ ਵੱਲੇ ਵਾਲੀ 'ਚ ਸੱਪ ਦੇ ਡੰਗਣ ਨਾਲ ਇਕ ਕਰੀਬ ਪੌਣੇ 2 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਅਗਮਜੋਤ ਸਿੰਘ ਆਪਣੇ ਘਰ 'ਚ ਖੇਡ ਰਿਹਾ ਸੀ ਤਾਂ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਹੀ ਮੌਤ ਹੋ ਗਈ।


Related News