ਬਲੈਰੋ ਦੀ ਫੇਟ ਵੱਜਣ ਨਾਲ 5 ਸਾਲਾ ਬੱਚੇ ਦੀ ਮੌਤ, ਡੂੰਘੇ ਸਦਮੇ ਕਾਰਨ ਮਾਂ ਹਸਪਤਾਲ 'ਚ ਦਾਖ਼ਲ

Tuesday, Nov 09, 2021 - 10:11 AM (IST)

ਬਲੈਰੋ ਦੀ ਫੇਟ ਵੱਜਣ ਨਾਲ 5 ਸਾਲਾ ਬੱਚੇ ਦੀ ਮੌਤ, ਡੂੰਘੇ ਸਦਮੇ ਕਾਰਨ ਮਾਂ ਹਸਪਤਾਲ 'ਚ ਦਾਖ਼ਲ

ਹੰਬੜਾਂ (ਧਾਲੀਵਾਲ/ਸਤਨਾਮ) : ਸਥਾਨਕ ਹੰਬੜਾਂ-ਮੁੱਲਾਂਪੁਰ ਮੇਨ ਰੋਡ ’ਤੇ ਪਿੰਡ ਚੰਗਣ ਵਿਖੇ ਬਲੈਰੋ ਦੀ ਫੇਟ ਵੱਜਣ ਨਾਲ ਇਕ 5 ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਚੰਗਣਾ ਦਾ ਰਹਿਣ ਵਾਲਾ 5 ਸਾਲਾ ਜੁਗਰਾਜ ਸਿੰਘ ਪੁੱਤਰ ਜਗਦੀਪ ਸਿੰਘ ਸੜਕ ਕਿਨਾਰੇ ਜਾ ਰਿਹਾ ਸੀ ਤਾਂ ਇਕ ਬਲੈਰੋ ਹੰਬੜਾਂ ਤੋਂ ਮੁੱਲਾਂਪੁਰ ਸਾਈਡ ਜਾ ਰਹੀ ਸੀ। ਇਸ ਬਲੈਰੋ ਨੇ ਜੁਗਰਾਜ ਸਿੰਘ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਅਤੇ ਚਾਲਕ ਮੌਕੇ ’ਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ : ਅੱਜ ਤੋਂ ਪੈਟਰੋਲ 95 ਰੁਪਏ ਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ ਮਿਲੇਗਾ

ਇਸ ਸਬੰਧੀ ਥਾਣਾ ਦਾਖਾ ਦੇ ਏ. ਐੱਸ. ਆਈ. ਹਮੀਰ ਸਿੰਘ ਨੇ ਮੌਕੇ ਪਹੁੰਚੇ ਅਤੇ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਬਲੈਰੋ ਚਾਲਕ ਖ਼ਿਲਾਫ਼ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਪੁੱਜੇ 'ਨਵਜੋਤ ਸਿੱਧੂ', ਬਾਲਾ ਜੀ ਦੇ ਦਰ 'ਤੇ 'ਸੁਖਬੀਰ ਬਾਦਲ' (ਤਸਵੀਰਾਂ)

ਪੁਲਸ ਅਧਿਕਾਰੀ ਹਮੀਰ ਸਿੰਘ ਨੇ ਆਖਿਆ ਕਿ ਬਲੈਰੋ ਗੱਡੀ ਨੂੰ ਸੀ. ਸੀ. ਟੀ. ਵੀ. ਦੀ ਫੁਟੇਜ ਦੇ ਆਧਾਰ ’ਤੇ ਟਰੇਸ ਕਰ ਲਿਆ ਗਿਆ ਹੈ, ਜਲਦੀ ਹੀ ਅਗਲੀ ਕਾਰਵਾਈ ਆਰੰਭੀ ਜਾਵੇਗੀ। ਮ੍ਰਿਤਕ ਬੱਚੇ ਦੀ ਮਾਂ ਬੱਚੇ ਦੀ ਹੋਈ ਮੌਤ ਕਾਰਨ ਸਦਮੇ ’ਚ ਹੈ ਅਤੇ ਉਸ ਨੂੰ ਪੰਡੋਰੀ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News