ਦਰਦਨਾਕ : ਵੱਡੇ ਭਰਾ ਨਾਲ ਖੇਡਦਿਆਂ 10 ਸਾਲਾ ਬੱਚੇ ਦੀ ਮੌਤ, ਪਰਿਵਾਰ ਡੂੰਘੇ ਸਦਮੇ ''ਚ

Wednesday, Jul 28, 2021 - 03:50 PM (IST)

ਦਰਦਨਾਕ : ਵੱਡੇ ਭਰਾ ਨਾਲ ਖੇਡਦਿਆਂ 10 ਸਾਲਾ ਬੱਚੇ ਦੀ ਮੌਤ, ਪਰਿਵਾਰ ਡੂੰਘੇ ਸਦਮੇ ''ਚ

ਖੰਨਾ (ਵਿਪਨ) : ਖੰਨਾ ਦੇ ਲਲਹੇੜੀ ਰੋਡ ਸਥਿਤ ਆਜ਼ਾਦ ਨਗਰ 'ਚ ਉਸ ਸਮੇਂ ਦਰਦਨਾਕ ਹਾਦਸਾ ਵਾਪਿਰਆ, ਜਦੋਂ 10 ਸਾਲਾ ਬੱਚੇ ਦੀ ਖੇਡਦੇ ਸਮੇਂ ਗਲਾ ਘੁੱਟਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਆਜ਼ਾਦ ਨਗਰ ਦੇ ਵਿਵੇਕ ਨੰਦ ਸ਼ਾਹ, ਜੋ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਦੇ 2 ਬੇਟੇ ਅੰਕੁਸ਼ ਕੁਮਾਰ (10) ਅਤੇ ਅਮਨ ਘਰ ਦੇ ਨੇੜੇ ਖੇਡ ਰਹੇ ਸਨ। ਇਸ ਦੌਰਾਨ ਕੁੱਝ ਹੋਰ ਬੱਚੇ ਵੀ ਉਨ੍ਹਾਂ ਨਾਲ ਸਨ। ਅਚਾਨਕ ਬੱਚੇ ਰੌਲਾ ਪਾਉਣ ਲੱਗੇ ਕੇ ਅੰਕੁਸ਼ ਨੂੰ ਕੁੱਝ ਹੋ ਗਿਆ ਹੈ।

ਜਦੋਂ ਪਰਿਵਾਰ ਦੇ ਲੋਕ ਅੰਕੁਸ਼ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਜਾ ਕੇ ਅੰਕੁਸ਼ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕੱਪੜੇ ਨਾਲ ਅੰਕੁਸ਼ ਦਾ ਗਲਾ ਘੁੱਟਿਆ ਹੋਇਆ ਸੀ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਸੇ ਬੱਚੇ ਨਾਲ ਖੇਡਦੇ ਹੋਏ ਹੀ ਅੰਕੁਸ਼ ਦਾ ਗਲਾ ਘੁੱਟਿਆ ਗਿਆ ਹੋਵੇਗਾ। ਮਾਮਲੇ ਦੀ ਜਾਂਚ ਕਰ ਰਹੇ ਆਈ. ਓ. ਹਰਪਾਲ ਸਿੰਘ ਨੇ ਕਿਹਾ ਕਿ ਕਿਸੇ ਦੂਜੇ ਬੱਚੇ ਵੱਲੋਂ ਰੱਸੀ ਜਾਂ ਕਿਸੇ ਚੀਜ਼ ਨਾਲ ਖੇਡਦੇ-ਖੇਡਦੇ ਗਲਾ ਘੁੱਟਣ ਕਾਰਨ ਅੰਕੁਸ਼ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਕੁਸ਼ ਦੀ ਮੌਤ ਨਾਲ ਪਰਿਵਾਰ 'ਚ ਸੋਗ ਦੀ ਲਹਿਰ ਹੈ। 
 


author

Babita

Content Editor

Related News