ਕੜ੍ਹਦੇ ਤੇਲ ਦੀ ਕੜਾਹੀ ''ਚ ਡਿਗਿਆ ਮਾਸੂਮ, ਬੁਰੀ ਤਰ੍ਹਾਂ ਝੁਲਸਿਆ

Saturday, Jun 01, 2019 - 10:58 AM (IST)

ਕੜ੍ਹਦੇ ਤੇਲ ਦੀ ਕੜਾਹੀ ''ਚ ਡਿਗਿਆ ਮਾਸੂਮ, ਬੁਰੀ ਤਰ੍ਹਾਂ ਝੁਲਸਿਆ

ਚੰਡੀਗੜ੍ਹ (ਸੰਦੀਪ) : ਬੁੜੈਲ 'ਚ ਰਹਿਣ ਵਾਲਾ 5 ਸਾਲਾਂ ਦਾ ਬੱਚਾ ਮੋਹਿਤ ਕੜ੍ਹਦੇ ਤੇਲ ਦੀ ਕੜਾਹੀ 'ਚ ਡਿਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਸੈਕਟਰ-32 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਬੱਚੇ ਦੇ ਚਾਚੇ ਦੀ ਸ਼ਿਕਾਇਤ 'ਤੇ ਲਾਪਰਵਾਹੀ ਵਰਤਣ ਵਾਲੇ ਵੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੱਚੇ ਦੇ ਚਾਚੇ ਪਿੰਟੂ ਨੇ ਦੱਸਿਆ ਕਿ ਉਸ ਦੀ ਭਤੀਜਾ ਮੋਹਿਤ ਮਾਤਾ-ਪਿਤਾ ਅਤੇ 5 ਭੈਣ-ਭਰਾਵਾਂ ਨਾਲ ਬੁੜੈਲ 'ਚ ਰਹਿੰਦਾ ਹੈ।

ਮੋਹਿਤ ਦਾ ਪਿਤਾ ਮਜ਼ਦੂਰੀ ਕਰਦਾ ਹੈ। ਵੀਰਵਾਰ ਨੂੰ ਮੋਹਿਤ ਘਰ ਤੋਂ ਬਾਹਰ ਗਲੀ 'ਚ ਖੇਡ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਗਲੀ ਦੇ ਬਾਹਰ ਵੀਰ ਸਿੰਘ ਗੋਲਗੱਪੇ ਤਲਣ ਲਈ ਤੇਲ ਨੂੰ ਕਾੜ੍ਹ ਰਿਹਾ ਸੀ ਕਿ ਮੋਹਿਤ ਕੜਾਹੀ 'ਚ ਡਿਗ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਫਿਲਹਾਲ ਪੁਲਸ ਨੇ ਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।


author

Babita

Content Editor

Related News