ਦੋ ਸਾਲਾ ਬੱਚੇ ਦੀ ਮੌਤ, ਪਿਤਾ ਨੇ ਲਗਾਇਆ ਸਹੁਰਿਆਂ ''ਤੇ ਕਤਲ ਦਾ ਦੋਸ਼

07/12/2018 4:39:08 PM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ 'ਚ 2 ਸਾਲ ਦੇ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਵੇਲੇ ਤੂਲ ਫੜ ਗਿਆ ਜਦੋਂ ਬੱਚੇ ਦੇ ਪਿਤਾ ਨੇ ਇਸ ਨੂੰ ਇਕ ਘਟਨਾ ਨਾ ਦੱਸਦੇ ਹੋਏ ਆਪਣੇ ਸੱਸ-ਸਹੁਰੇ 'ਤੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਲਗਾ ਦਿੱਤੇ। ਬੱਚੇ ਦੇ ਪਿਤਾ ਦਾ ਦੋਸ਼ ਹੈ ਕਿ ਉਸਦੇ ਸੱਸ-ਸਹੁਰਾ ਉਸਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰਦੇ ਸੀ, ਇਸ ਲਈ ਜਦੋਂ ਬੱਚਾ ਆਪਣੇ ਨਾਨਕੇ ਗਿਆ ਤਾਂ ਉਨ੍ਹਾਂ ਨੇ ਉਸਦੇ ਬੇਟੇ ਦੀ ਹੱਤਿਆ ਕਰ ਦਿੱਤੀ। 
ਉਧਰ ਬੱਚੇ ਦੇ ਨਾਨੇ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਆਪਣੇ ਜਵਾਈ 'ਤੇ ਉਨ੍ਹਾਂ ਦੀ ਬੇਟੀ ਨਾਲ ਮਾਰ-ਕੁੱਟ ਕਰਨ ਦੇ ਆਰੋਪ ਲਗਾਏ ਹਨ। 
ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਚੇ ਦੀ ਮੌਤ ਇਕ ਘਟਨਾ ਹੈ ਜਾਂ ਹੱਤਿਆ ਫਿਲਹਾਲ ਖਬਰ ਬਣਨ ਤੱਕ ਪੋਸਟਮਾਰਟਮ ਦੀ ਰਿਪੋਰਟ ਨਾ ਆਉਣ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ।


Related News