ਮੁੱਖ ਮੰਤਰੀ ਖਿਲਾਫ ਸਾਰਾ ਪੰਜਾਬ ਸੜਕਾਂ ''ਤੇ ਆ ਜਾਵੇਗਾ : ਸੁਖਬੀਰ ਬਾਦਲ
Wednesday, Mar 06, 2019 - 08:26 PM (IST)
 
            
            ਰਾਜਪੁਰਾ (ਚਾਵਲਾ, ਹਰਵਿੰਦਰ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਰ ਵਰਗ ਦੁਖੀ ਹੈ। ਦੋ ਸਾਲਾਂ ਵਿਚ ਉਨ੍ਹਾਂ ਲੋਕਾਂ ਲਈ ਕੁੱਝ ਨਹੀਂ ਕੀਤਾ। ਕਿਸਾਨ ਤੇ ਕਰਮਚਾਰੀ ਸੜਕਾਂ 'ਤੇ ਧੱਕੇ ਖਾ ਰਹੇ ਹਨ। ਲੋਕ ਸਰਕਾਰ ਤੋਂ ਇੰਨੇ ਦੁਖੀ ਹਨ ਕਿ ਸਰਕਾਰ ਵਿਰੁੱਧ ਸਾਰਾ ਪੰਜਾਬ ਸੜਕਾਂ 'ਤੇ ਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਜਪੁਰਾ 'ਚ 'ਵਰਕਰ ਮਿਲਣੀ' ਸਮਾਰੋਹ ਵਿਚ ਕੀਤਾ।
ਸੁਖਬੀਰ ਨੇ ਕਿਹਾ ਕਿ ਜੋ ਵਿਅਕਤੀ ਗੁਟਕਾ ਸਾਹਿਬ ਦੀ ਝੂਠੀ ਕਸਮ ਖਾ ਕੇ ਗੁਰੂ ਨੂੰ ਧੋਖਾ ਦੇ ਸਕਦਾ ਹੈ, ਉਸ ਲਈ ਅਸੀਂ ਕੀ ਚੀਜ਼ ਹਾਂ? ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਬਦਲਾ ਲੈਣਗੇ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਹ ਇਨਸਾਨ ਪਾਕਿਸਤਾਨੀ ਹੈ ਜਾਂ ਹਿੰਦੁਸਤਾਨੀ ਜੋ ਆਪਣੀ ਹੀ ਫੌਜ ਨੂੰ ਚੈਲੇਂਜ ਕਰ ਰਿਹਾ ਹੈ। ਨਵਜੋਤ ਸਿੰਘ ਸਿੱਧੂ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਕੁੱਝ ਵੀ ਕਰ ਸਕਦਾ ਹੈ। ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਹੀ ਨਹੀਂ ਮੰਨਦਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            