ਨੌਜਵਾਨ ਪੀੜੀ ਨੂੰ ਨਸ਼ਿਆਂ ਨੇ ਕੀਤਾ ਬਰਬਾਦ - ਵਿਧਾਇਕ ਭੁੱਲਰ, ਪੀਟਰ

Monday, Aug 21, 2017 - 02:19 PM (IST)

ਨੌਜਵਾਨ ਪੀੜੀ ਨੂੰ ਨਸ਼ਿਆਂ ਨੇ ਕੀਤਾ ਬਰਬਾਦ  - ਵਿਧਾਇਕ ਭੁੱਲਰ, ਪੀਟਰ

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਜੋਂ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਹਨ ਉਹਨਾਂ ਨੂੰ ਪੂਰਾਂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨ ਰਾਤ ਇਕ ਕਰ ਰਹੇ ਹਨ ਅਤੇ ਪੰਜਾਬ ਦੇ ਹਿੱਤਾ ਲਈ ਹੋਰ ਵੀ ਵੱਡੇ ਫੈਸਲੇ ਲੈਣ ਲਈ ਉਹਨਾਂ ਵੱਲੋਂ ਕੰਮ ਸ਼ੁਰੂ ਕੀਤਾ ਹੋਇਆ ਹੈ ।
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਸਾਬਕਾ ਇੰਨਫੋਟੈਕ ਵਾਈਸ ਚੈਅਰਮੈਨ ਅਤੇ ਕਾਂਗਰਸ ਪਾਰਟੀ ਦੇ ਜਰਨਲ ਸੈਕਟਰੀ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ ਜਗਬਾਣੀ ਨਾਲ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨਾਲ ਪੂਰੇ ਦਸ ਸਾਲ ਅਕਾਲੀ ਭਾਜਪਾ ਨੇ ਜਨਤਾ ਨੂੰ ਭਾਰੀ ਟੈਕਸਾ ਦੇ ਬੋਝ ਹੇਠ ਦੱਬ ਦਿੱਤਾ ਸੀ ਅਤੇ ਪੰਜਾਬ ਅੰਦਰ ਨੌਜਵਾਨਾਂ ਨੂੰ ਕੋਈ ਵੀ ਰੋਜ਼ਗਾਰ ਨਹੀਂ ਸੀ ਦਿੱਤਾ, ਜਿਸ ਕਰਕੇ ਸਾਡੀ ਪੰਜਾਬ ਦੀ ਨੌਜਵਾਨ ਪੀੜੀ ਗਲਤ ਰਸਤੇ ਤੇ ਤੁਰੀ ਜਿਵੇ ਕਿ ਪੰਜਾਬ ਅੰਦਰ ਨਸ਼ਿਆ ਦੇ ਦਰਿਆਵਾ ਦੇ ਹੜ੍ਹ 'ਚ ਰੁੜ ਗਈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦੱਸ ਸਾਲ 'ਚ ਜੇ ਕੋਈ ਨੁਕਸਾਨ ਹੋਇਆ ਹੈ ਤਾਂ ਉਹ ਸਾਡੀ ਜਵਾਨੀ ਦਾ ਜਿਸ ਨੂੰ ਨਸ਼ਿਆ ਨੇ ਆਪਣੇ ਪੰਜਿਆ 'ਚ ਜਕੜ ਕੇ ਮੌਤ ਦੇ ਦਰਵਾਜ਼ੇ 'ਤੇ ਜਵਾਨੀ ਨੂੰ ਜਾ ਖੜਾ ਕੀਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ ਪੰਜਾਬ ਅੰਦਰ ਜਿਸ ਤਰ੍ਹਾਂ ਨਾਲ ਪੰਜਾਬ 'ਚ ਨਸ਼ਿਆਂ ਦਾ ਕਾਰੋਬਾਰ ਹੋਇਆ ਹੈ ਅਤੇ ਜਿਸ ਨਾਲ ਸਾਡੇ ਘਰਾਂ ਦੇ ਘਰ ਬਰਬਾਦ ਹੋ ਗਏ ਹਨ। ਉਸ ਸਮੇਂ ਜਦ ਕੋਈ ਨਸ਼ਿਆ ਖਿਲਾਫ ਅਵਾਜ਼ ਚੁੱਕਣ ਲਈ ਗੱਲ ਕਰਦਾ ਸੀ ਤਾ ਉਸ ਦੀ ਅਵਾਜ਼ ਨੂੰ ਹੀ ਦਬਾ ਦਿੱਤਾ ਜਾਦਾ ਸੀ, ਜਿਸ ਕਰਕੇ ਲੋਕ ਘਰ 'ਚ ਬੈਠੇ ਹੀ ਆਪਣੇ ਪੁੱਤਾਂ ਦੀ ਬਰਬਾਦੀ ਵੇਖਦੇ ਰਹਿ ਗਏ, ਪਰ ਜਿਸ ਦਿਨ ਦੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਸੇ ਦਿਨ ਤੋਂ ਪੰਜਾਬ 'ਚੋ ਨਸ਼ਿਆ ਦੇ ਖਾਤਮੇ ਲਈ ਜਿੱਥੇ ਸਰਕਾਰ ਨੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕੀਤਾ ਉਥੇ ਹੀ ਉਹ ਹੀ ਪੁਲਸ ਜੋਂ ਪਹਿਲਾ ਦਸ ਸਾਲ ਨਸ਼ਿਆ ਵਾਲਿਆ ਨੂੰ ਫੜਨ ਤੋਂ ਪਾਸਾ ਵੱਟ ਦੀ ਸੀ ਉਹ ਹੀ ਪੁਲਸ ਅੱਜ ਉਨ੍ਹਾਂ ਲੋਕਾ ਨੂੰ ਨੰਥ ਪਾ ਰਹੀ ਹੈ ਅਤੇ ਨਸ਼ਿਆ ਖਿਲਾਫ ਹੁਣ ਪਿੰਡ ਦੇ ਲੋਕ ਵੀ ਸਰਕਾਰ ਤੇ ਪੁਲਸ ਦਾ ਸਾਥ ਦੇਣ ਲਈ ਘਰਾਂ ਤੋਂ ਔਰਤਾਂ ਸਮੇਤ ਬਾਹਰ ਆ ਕੇ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੋਧ 'ਚ ਇਕ ਮੁੱਠ ਹੋ ਕੇ ਵਿਰੋਧ ਕਰਕੇ ਪੁਲਸ ਨੂੰ ਫੜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਜਨਤਾ ਨੂੰ ਉਹ ਹੀ ਪੰਜਾਬ ਬਣਾਕੇ ਦੇਵੇਗੀ ਜਿਸ ਪੰਜਾਬ ਦੇ ਨੌਜਵਾਨਾਂ ਦੀਆ ਗੱਲਾ ਦੇਸ਼ ਵਿਦੇਸ਼ 'ਚ ਕੀਤੀਆ ਜਾਂਦੀਆ ਸਨ। ਉਨ੍ਹਾਂ ਆਖਰ 'ਚ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜੋ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ ਉਸ ਨੂੰ ਵੀ ਬਹੁਤ ਹੀ ਜਲਦ ਪੂਰਾ ਕਰਨਗੇ ਕਿਉਂਕਿ ਪੰਜਾਬ ਸਰਕਾਰ ਜਿੱਥੇ ਆਪਣੇ ਵੱਖ-ਵੱਖ ਵਿਭਾਗਾ 'ਚ ਨੌਕਰੀਆ ਦਾ ਵੀ ਪ੍ਰਬੰਧ ਕਰੇਗੀ ਉਥੇ ਹੀ ਕਈ ਹੋਰ ਵੀ ਨੌਜਵਾਨਾਂ ਦੇ ਰੁਜ਼ਗਾਰਾ ਦੇ ਹੋਰ ਵੀ ਪ੍ਰਬੰਧ ਕਰਨਗੇ। ਦੱਸ ਸਾਲ ਰਾਜ ਕਰਨ ਵਾਲੇ ਅੱਜ ਕਿਉਂ ਫੋਕੀ ਬਿਆਨਬਾਜ਼ੀ ਕਰਕੇ ਹੁਣ ਆਪਣੇ ਰਾਜ 'ਚ ਰੋਜ਼ਗਾਰ ਦੇਣ 'ਚ ਨਾਕਾਮਯਾਬੀ ਤੇ ਪਰਦਾ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਆਰ ਕਾਂਗਰਸੀ ਆਗੂ ਸਾਰਜ ਸਿੰਘ ਧੁੰਨ, ਇੰਦਰਬੀਰ ਸਿੰਘ ਪੁਹਵਿੰਡ, ਸੰਦੀਪ ਸਿੰਘ ਸੋਨੀ ਕੰਬੋਕੇ, ਸਾਬਕਾ ਚੇਅਰਮੈਨ ਗੁਰਭੇਜ ਸਿੰਘ ਸੁਰਸਿੰਘ, ਸੀਨੀਅਰ ਕਾਂਗਰਸੀ ਆਗੂ ਲਖਵਿੰਦਰ ਸਿੰਘ ਸੰਧੂ ਸੁਰਸਿੰਘ, ਜਥੇਦਾਰ ਹਰਪਾਲ ਸਿੰਘ ਬਲੇਰ, ਸਾਬਕਾ ਪ੍ਰਧਾਨ ਸੇਵਾ ਸਿੰਘ ਸੁਰਸਿੰਘ, ਜਸਪ੍ਰੀਤ ਸਿੰਘ ਸੰਧੂ ਰੱਬ, ਗਰਲਾਲ ਸਿੰਘ ਸੰਧੂ ,ਗਰਸੇਵਕ ਸਿੰਘ ਵੀਰਮ ਆਦਿ ਹਾਜ਼ਰ ਸਨ।


Related News