ਮੁੱਖ ਮੰਤਰੀ ਕੈਂਪ ''ਚ ਪੂਰਾ ਦਿਨ ਸਿੱਧੂ ਦੇ ਅਹੁਦੇ ''ਤੇ ਮੰਥਨ, ਉਪ-ਮੁੱਖ ਮੰਤਰੀ ਨੂੰ ਲੈ ਕੇ ਬਣ ਸਕਦੀ ਹੈ ਗੱਲ

Friday, Jul 02, 2021 - 01:47 AM (IST)

ਜਲੰਧਰ(ਧਵਨ)- ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਾਲਾ ਕਾਂਗਰਸੀਆਂ ਦਾ ਧੜ੍ਹਾ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ। ਚੰਡੀਗੜ੍ਹ ’ਚ ਪੂਰਾ ਦਿਨ ਸਿੱਧੂ ਮਾਮਲੇ ’ਤੇ ਮੁੱਖ ਮੰਤਰੀ ਕੈਂਪ ਵਿਚ ਮੰਥਨ ਚੱਲਦਾ ਰਿਹਾ।

ਇਹ ਵੀ ਪੜ੍ਹੋ- ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ 'ਚ ਇਕ ਵਾਰ ਫਿਰ ਹਾਸਿਲ ਕੀਤਾ ਪਹਿਲਾ ਸਥਾਨ

ਮੁੱਖ ਮੰਤਰੀ ਨਾਲ ਜੁੜੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸਿੱਧੂ ਦੀ ਸ਼ਰਤ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਸਿੱਧੂ ਤੋਂ ਸੀਨੀਅਰ ਨੇਤਾ ਪਾਰਟੀ ਵਿਚ ਮੌਜੂਦ ਹਨ। ਸਿੱਧੂ ਵਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਕਿਹੜਾ ਅਹੁਦਾ ਦਿੱਤਾ ਜਾ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਰਿਹਾ ਹੈ ਤਾਂ ਕੋਈ ਕੇਂਦਰੀ ਚੋਣ ਕਮੇਟੀ ਦਾ ਮੈਂਬਰ ਬਣਾਉਣ ਦੀਆਂ ਗੱਲਾਂ ਕਰ ਰਿਹਾ ਹੈ।

ਇਹ ਵੀ ਪੜ੍ਹੋ- ਬ੍ਰਹਮ ਮਹਿੰਦਰਾ ਦੇ ਦਖਲ ਤੋਂ ਬਾਅਦ ਮਿਊਂਸੀਪਲ ਕਰਮਚਾਰੀਆਂ ਵਲੋਂ ਹੜਤਾਲ ਵਾਪਸ ਲੈਣ ਦਾ ਵੱਡਾ ਐਲਾਨ

ਕੇਂਦਰੀ ਲੀਡਰਸ਼ਿਪ ਨੇ ਅਜੇ ਤਕ ਸਿੱਧੂ ਦੇ ਮਸਲੇ ’ਤੇ ਕੈਪਟਨ ਨਾਲ ਗੱਲਬਾਤ ਨਹੀਂ ਕੀਤੀ। ਕਾਂਗਰਸੀਆਂ ਅਨੁਸਾਰ ਸਿੱਧੂ ਨੂੰ ਜੇ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹੈ ਤਾਂ ਉਸ ’ਤੇ ਮੁੱਖ ਮੰਤਰੀ ਨੂੰ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਉਪ ਮੁੱਖ ਮੰਤਰੀ ਨੇ ਆਖਰ ਕੰਮ ਤਾਂ ਮੁੱਖ ਮੰਤਰੀ ਦੇ ਅਧੀਨ ਰਹਿ ਕੇ ਹੀ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ- ਡਾਰਕ ਵੈੱਬ ਦੇ ਜ਼ਰੀਏ ਵਿਕ ਰਹੀ ਹੈ ਲੋਕਾਂ ਦੀ ਪ੍ਰਾਇਵੇਸੀ, ਕਰੋੜਾਂ ਦਾ ਹੁੰਦਾ ਹੈ ਕਾਰੋਬਾਰ

ਵਿਧਾਨ ਸਭਾ ਚੋਣਾਂ ’ਚ ਸੂਬਾ ਪ੍ਰਧਾਨ ਦੀ ਭੂਮਿਕਾ ਅਹਿਮ ਰਹਿੰਦੀ ਹੈ
ਸੂਬੇ ’ਚ ਇਸ ਵੇਲੇ ਸਭ ਤੋਂ ਅਹਿਮ ਅਹੁਦਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਮੰਨਿਆ ਜਾ ਰਿਹਾ ਹੈ। ਸੂਬਾ ਪ੍ਰਧਾਨ ਦੀ ਮਹੱਤਤਾ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੀ ਵੰਡ ’ਤੇ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਪ੍ਰਧਾਨ ਦੀ ਭੂਮਿਕਾ ਬਹੁਤ ਅਹਿਮ ਰਹਿੰਦੀ ਹੈ। ਚੋਣਾਂ 7-8 ਮਹੀਨੇ ਦੂਰ ਹਨ। ਅਜਿਹੀ ਹਾਲਤ ’ਚ ਕੈਪਟਨ ਧੜ੍ਹਾ ਕਿਸੇ ਵੀ ਹਾਲਤ ’ਚ ਸਿੱਧੂ ਨੂੰ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਕਾਬਜ਼ ਨਹੀਂ ਹੋਣ ਦੇਵੇਗਾ।


Bharat Thapa

Content Editor

Related News