ਮੁੱਖ ਮੰਤਰੀ ਚੰਨੀ ਵੱਲੋਂ ਮੋਹਾਲੀ ਵਿੱਚ ਡਿਜੀਟਲ ਸਿਹਤ ਸੰਭਾਲ ਸਹੂਲਤ ਦਾ ਉਦਘਾਟਨ
Sunday, Nov 14, 2021 - 03:31 PM (IST)
ਮੋਹਾਲੀ (ਪਰਦੀਪ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਰਚੁਅਲ ਹਸਪਤਾਲ ਗਿੰਨੀ ਹੈਲਥ, ਇੱਕ ਡਿਜੀਟਲ ਆਧਾਰਤ ਸਿਹਤ ਸੰਭਾਲ ਸਹੂਲਤ ਦਾ ਉਦਘਾਟਨ ਕੀਤਾ। ‘ਫਿਨਵਸੀਆ’ ਦੇ ਸੰਸਥਾਪਕ ਸਰਵਜੀਤ ਸਿੰਘ ਵਿਰਕ ਅਤੇ ‘ਗਿੰਨੀ ਹੈਲਥ’ ਦੇ ਸੀ.ਈ.ਓ. ਗੁਰਜੋਤ ਸਿੰਘ ਨਰਵਾਲ ਦੀ ਉਨ੍ਹਾਂ ਦੇ ਨਿਵੇਕਲੇ ਸਿਹਤ ਸੰਭਾਲ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਤਕਨਾਲੋਜੀ ਨੇ ਸਿਹਤ ਮਾਪਦੰਡਾਂ ਦੀ ਰਿਮੋਟ ਨਿਗਰਾਨੀ ਨੂੰ ਸੰਭਵ ਬਣਾਇਆ ਹੈ। ਇਸ ਨਾਲ ਮਰੀਜ਼ਾਂ ਦੇ ਰੋਗਾਂ ਦੀ ਸਹੀ ਪਛਾਮ ਕਰਕੇ ਉਸ ਦੀ ਜੀਵਨ ਸ਼ੈਲੀ ਵਿੱਚ ਸਥਾਈ ਤਬਦੀਲੀਆਂ ਲਿਆ ਕੇ ਬੀਮਾਰੀ ਨੂੰ ਰੋਕਮ ਜਾਂ ਜੋਖ਼ਮ ਨੂੰ ਘੱਟ ਤੋਂ ਘੱਟ ਕਰਨ ਵਿੱਚ ਵੱਡੀ ਮਦਦ ਮਿਲੀ ਹੈ।
ਵੱਡੀ ਖ਼ਬਰ : ਚੋਣ ਮੈਦਾਨ 'ਚ ਉਤਰੇਗੀ ਸੋਨੂੰ ਸੂਦ ਦੀ ਭੈਣ ਮਾਲਵਿਕਾ
ਗਿੰਨੀ ਹੈਲਥ ਦੇ ਡਾਇਰੈਕਟਰ ਡਾ: ਅਨਿਲ ਭੰਸਾਲੀ, ਜੋ ਪੀ.ਜੀ.ਆਈ. ਤੋਂ ਸੇਵਾਮੁਕਤ ਇੱਕ ਮਸ਼ਹੂਰ ਐਂਡੋਕਰੀਨੋਲੋਜਿਸਟ ਹਨ, ਨੇ ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਿ ਤਕਨੀਕੀ ਕ੍ਰਾਂਤੀ ਨੇ ਸਾਨੂੰ ਉਪਰਕਰਨਾਂ ਦੀ ਮਦਦ ਨਾਲ ਮਰੀਜ਼ ਦੀ ਜੀਵਨ ਸ਼ੈਲੀ ਅਤੇ ਗਤੀਵਿਧੀਆਂ ਨੂੰ ਦੂਰ ਤੋਂ ਨਿਗਰਾਨੀ ਕਰਨ ਦੇ ਯੋਗ ਬਣਾਇਆ ਹੈ। ਇਸ ਕਾਰਨ ਬਚਾਅ ਉਪਾਅ ਕਰਨ ਵਿੱਚ ਆਸਾਨੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਮੁੱਖ ਮੰਤਰੀ ਨੂੰ ਇੱਕ ਮੋਬਾਈਲ ਤਕਨਾਲੋਜੀ ਬਾਰੇ ਜਾਣੂ ਕਰਵਾਇਆ ਗਿਆ ਜੋ ਬਾਂਹ ਵਿੱਚ ਫਿੱਟ ਕੀਤੇ ਇੱਕ ਤੋਂ ਉਪਕਰਨ ਵਿੱਚ ਗਲੂਕੋਜ਼ ਦੇ ਉਸ ਸਮੇ ਦੇ ਡਾਟਾ ਨੂੰ ਐਨਐਫਸੀ ਤਕਨੀਕ ਰਾਹੀਂ ਮੋਬਾਈਲ ਫੋਨ ਵਿੱਚ ਟਰਾਂਸਫਰ ਕਰਦੀ ਹੈ। ਜੋ ਸਬੰਧਤ ਵਿਅਕਤੀ ਆਪਣੇ ਭੋਜਨ ਵਿੱਚ ਕੀ ਸ਼ਾਮਿਲ ਕਰਨਾ ਹੈ ਅਤੇ ਕੀ ਨਹੀਂ ਬਾਰੇ ਫ਼ੈਸਲਾ ਕਰ ਸਕੇ। ਇਸ ਮੌਕੇ ਮੁੱਖ ਮੰਤਰੀ ਦੇ ਬਾਂਹ 'ਤੇ ਵੀ ਅਜਿਹਾ ਉਪਕਰਨ ਲਗਾਇਆ ਗਿਆ। ਇਸ ਮੌਕੇ ਗੁਰਜੋਤ ਸਿੰਘ ਨਰਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਅਗਲੇ 3 ਸਾਲਾਂ ਵਿੱਚ 100 ਕਰੋੜ ਰੁਪਏ ਤੱਕ ਦਾ ਅਤੇ ਅਗਲੇ 5 ਤੋਂ 7 ਸਾਲਾਂ ਵਿੱਚ 350 ਕਰੋੜ ਰੁਪਏ ਦਾ ਸੰਭਾਵੀ ਨਿਵੇਸ਼ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਨਵਜੰਮੇ ਗੰਭੀਰ ਬੱਚਿਆਂ ਦੀ ਕੀਮਤੀ ਜਾਨ ਬਚਾਉਣ ਲਈ ਪੰਜਾਬ ਦੇ ਇਸ ਪ੍ਰਸਿੱਧ ਹਸਪਤਾਲ ’ਚ ਨਹੀਂ ਹੈ ਵੈਂਟੀਲੇਟਰ
ਇਹ 500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬ ਦੇ ਸਿਹਤ ਉਦਯੋਗ ਵਿੱਚ ਗੁਣਵੱਤਾ ਅਤੇ ਦੇਖਭਾਲ ਦੇ ਵਿਸ਼ਵਪੱਧਰੀ ਮਿਆਰ ਨੂੰ ਲੈ ਕੇ ਆਵੇਗਾ। ਇਸ ਮੌਕੇ ਸਾਬਕਾ ਮੰਤਰੀ ਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਸੀਨੀਅਰ ਪੁਲਸ ਕਪਤਾਨ ਨਵਜੋਤ ਸਿੰਘ ਮਾਹਲ ਅਤੇ ਐੱਸ.ਡੀ.ਐੱਮ ਹਰਬੰਸ ਸਿੰਘ ਵੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’