ਕੋਰੋਨਾ ਕਾਰਨ ਮੁਲਤਵੀ ਹੋਇਆ ਛਿੰਝ ਮੇਲਾ, ਸੰਗਤਾਂ ਨੂੰ ਘਰੇ ਰਹਿਣ ਦੀ ਕੀਤੀ ਬੇਨਤੀ
Friday, Sep 11, 2020 - 02:27 PM (IST)

ਗੁਰਾਇਆ (ਮੁਨੀਸ਼ ਬਾਵਾ):- ਪੰਜਾਬ ਦਾ ਮਸ਼ਹੂਰ ਪਿੰਡ ਰੂਪੋਵਾਲ ਦਾ ਸਲਾਨਾ ਦੋ ਦਿਨਾਂ ਛਿੰਝ ਮੇਲਾ ਇਸ ਵਾਰ ਕੋਰੋਨਾ ਮਹਾਮਾਰੀ ਦੇ ਚਲਦੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਧੰਨ ਧੰਨ ਬਾਬਾ ਬਸਾਊ ਜੀ ਪ੍ਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸਮੂਹ ਐਨ.ਆਰ.ਆਈ. ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਇਹ ਦੋ ਦਿਨਾਂ ਛਿੰਝ ਅਤੇ ਸਭਿਆਚਾਰਕ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹਰ ਸਾਲ ਦੀ ਤਰਾ ਪਿੰਡ ਰੂਪੋਵਾਲ ਦਾ 18 ਅਤੇ 19 ਸਤੰਬਰ ਨੂੰ ਹੋਣ ਵਾਲਾ ਭਾਰੀ ਛਿੰਝ ਮੇਲਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਾਲ ਨਹੀਂ ਕਰਵਾਇਆ ਜਾਵੇਗਾ।
ਉਹਨਾ ਦੱਸਿਆ ਕਿ ਦਰਬਾਰ ਵਿਚ ਬਾਹਰੋਂ ਸੰਗਤ ਨਾ ਆਵੇ ਘਰ ਬੈਠ ਕੇ ਹੀ ਸੰਗਤ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇ। ਉਹਨਾ ਭਲਵਾਨਾਂ, ਦੁਕਾਨਦਾਰਾ, ਰਵਾਇਤੀ ਖੇਡਾਂ ਅਤੇ ਕੋਈ ਵੀ ਕਲਾਕਾਰ ਦਰਬਾਰ ਤੇ ਆਉਣ ਦੀ ਖੇਚਲ ਨਾ ਕਰੇ। ਇਸ ਮੌਕੇ ਸਰਪੰਚ ਪ੍ਰਧਾਨ ਸੁਰਿੰਦਰ ਸਿੰਘ ਸਰਾਣਾ,ਵਾਇਸ ਪ੍ਰਧਾਨ ਅਮਰਜੀਤ ਸਿੰਘ ਗਰੇਵਾਲ,ਕੈਸ਼ੀਅਰ ਹਰਮੇਲ ਸਿੰਘ ਢੇਸੀ,ਜਨਰਲ ਸੈਕਟਰੀ ਬਲਜਿੰਦਰ ਸਿੰਘ ਲਾਡੀ,ਸੈਕਟਰੀ ਜਸਵਿੰਦਰ ਸਿੰਘ ਨੰਬਰਦਾਰ,ਸਟੇਜ ਸਕੱਤਰ ਜਗਦੀਸ਼ ਮਹਿਮੀ,ਏ ਐਸ ਆਈ ਤਰਸੇਮ ਮੋਮੀ,ਭਾਗ ਰਾਮ ਪੰਚ,ਪਿਆਰਾ ਸਿੰਘ ਪੰਚ,ਗੁਰਵਿੰਦਰ ਸਿੰਘ ਪੰਚ,ਰਾਜਵਿੰਦਰ ਕੌਰ ਪੰਚ,ਰੇਸ਼ਮ ਕੌਰ ਪੰਚ,ਨਰਿੰਦਰ ਕੌਰ,ਗੁਰਦੀਪ ਸਿੰਘ ਢੇਸੀ,ਜਸਵੰਤ ਸਿੰਘ ਢੇਸੀ,ਸੇਵਾਦਾਰ ਬਾਬਾ ਗੋਲੀ, ਸੁਰਜੀਤ ਗਰੇਵਾਲ,ਸਤਨਾਮ ਸਿੰਘ ਭੋਗਲ,ਦਰਸ਼ਨ ਸਿੰਘ ਸੀਹਰਾ,ਬਲਵਿੰਦਰ ਭੋਗਲ,ਬਲਦੇਵ ਭੋਗਲ,ਪਰਮਿੰਦਰ ਸਿੰਘ ਢੇਸੀ,ਦਵਿੰਦਰ ਸਿੰਘ ਡੇਵਿਡ,ਰਾਜਨ ਸ਼ਰਮਾ,ਸੋਮਪਾਲ ਮਹਿਮੀ,ਸਤਨਾਮ ਕਟਾਰੀਆ,ਪਾਲ ਰਾਮ,ਬਲਿਹਾਰ ਰਾਮ,ਕੇਵਲ ਸਰਾਣਾ, ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਹਾਜਰ ਸਨ।