ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ
Thursday, Aug 23, 2018 - 05:32 PM (IST)

ਚੇਤਨਪੁਰਾ (ਨਿਰਵੈਲ) : ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਲੋਹਾਰਕਾ ਕਲਾਂ ਵਿਖੇ ਦੋ ਧਿਰਾਂ ਦੇ ਹੋਏ ਝਗੜੇ ਵਿਚਕਾਰ ਹਰਜੀਤ ਸਿੰਘ (24) ਪੁੱਤਰ ਸਤਬੀਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਐੱਸ.ਐੱਸ.ਓ ਰਾਜਬੀਰ ਸਿੰਘ ਥਾਣਾ ਕੰਬੋਅ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮਲਾਟ ਪਲਾਟ ਤੋਂ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਤੇ ਬੀਤੀ ਸ਼ਾਮ ਫਿਰ ਪਲਾਂਟ ਦੇ ਮਾਮਲੇ ਨੂੰ ਲੈ ਕੇ ਫਿਰ ਝਗੜਾ ਹੋਇਆ, ਜਿਸ ਦੌਰਾਨ ਦੂਜੀ ਧਿਰ ਵਲੋਂ ਹਰਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।