ਕੈਮਿਸਟਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
Tuesday, Jul 31, 2018 - 04:25 AM (IST)

ਗਿੱਦਡ਼ਬਾਹਾ, (ਕੁਲਭੂਸ਼ਨ)- ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਗਿੱਦਡ਼ਬਾਹਾ ਵਿਖੇ ਮੈਡੀਕਲ ਸਟੋਰ ਦੇ ਮਾਲਕਾਂ ਨੇ ਹਡ਼ਤਾਲ ਕਰਦਿਅਾਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਨਾਂ ’ਤੇ ਇਕ ਮੰਗ-ਪੱਤਰ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਨੂੰ ਦਿੱਤਾ ਗਿਆ। ਇਸ ਸਮੇਂ ਕੈਮਿਸਟ ਐਸੋਸੀਏਸ਼ਨ ਗਿੱਦਡ਼ਬਾਹਾ ਦੇ ਪ੍ਰਧਾਨ ਰਜਿੰਦਰ ਜੈਨ ਗੋਗੀ ਅਤੇ ਸਕੱਤਰ ਹੈਪੀ ਨੇ ਕਿਹਾ ਕਿ ਉਹ ਮੈਡੀਕਲ ਦੀਆਂ ਦੁਕਾਨਾਂ ਚਲਾ ਕੇ ਆਪਣਾ ਸਾਫ਼-ਸੁਥਰਾ ਕੰਮ ਕਰਦੇ ਹਨ ਪਰ ਉਨ੍ਹਾਂ ਦੇ ਕੰਮ ’ਚ ਪੁਲਸ ਤੇ ਸਿਵਲ ਪ੍ਰਸ਼ਾਸਨ ਦੀ ਦਖਲ-ਅੰਦਾਜ਼ੀ ਬਹੁਤ ਜ਼ਿਆਦਾ ਵੱਧ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ ਵੱਲੋਂ ਕਿਸੇ ਸਿਹਤ ਵਿਭਾਗ ਦੇ ਉੱਚ ਅਧਿਆਰੀ ਤੋਂ ਬਿਨਾਂ ਹੀ ਮੈਡੀਕਲ ਸਟੋਰਾਂ ’ਤੇ ਛਾਪੇ ਮਾਰੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹ ਵੀ ਨਸ਼ਿਅਾਂ ਵਿਰੁੱਧ ਚੱਲ ਰਹੀ ਮੁਹਿੰਮ ’ਚ ਸਰਕਾਰ ਅਤੇ ਪੁਲਸ ਨੂੰ ਸਹਿਯੋਗ ਕਰਦੇ ਹਨ ਤੇ ਉਨ੍ਹਾਂ ਦੇ ਨਾਲ ਖਡ਼੍ਹੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਸਰਿੰਜਾਂ ਦੀ ਵਿਕਰੀ ਦਾ ਰਿਕਾਰਡ ਰੱਖਣ ਲਈ, ਜੋ ਸ਼ਰਤ ਰੱਖੀ ਗਈ ਹੈ, ਉਸ ਨੂੰ ਕੈਮਿਸਟ ਕਿਸੇ ਵੀ ਹਾਲਤ ’ਚ ਮਨਜ਼ੂਰ ਨਹੀਂ ਕਰਨਗੇ।
ਦੂਜੇ ਪਾਸੇ ਇਲਾਕੇ ’ਚ ਕੈਮਿਸਟਾਂ ਦੀ ਹਡ਼ਤਾਲ ਕਾਰਨ ਅੱਜ ਇਲਾਕੇ ’ਚ ਬੰਦ ਰਹੀਆਂ ਦਵਾਈਆਂ ਦੀਆਂ ਦੁਕਾਨਾਂ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਖਜ਼ਾਨਚੀ ਸਤੀਸ਼ ਗੋਇਲ, ਮੀਤ ਪ੍ਰਧਾਨ ਚੰਦਰ ਸ਼ੇਖਰ, ਅਨਿਲ ਗਰਗ, ਵਿਜੈ ਕੁਮਾਰ, ਅਮਰਿੰਦਰ ਪਾਰਿਕ, ਸੁਰਿੰਦਰ ਗੋਇਲ, ਨਰੇਸ਼ ਕੁਮਾਰ, ਬੇਦੀ, ਸੰਦੀਪ ਅਰੋਡ਼ਾ, ਰਾਕੇਸ਼ ਕੁਮਾਰ, ਰਜਿੰਦਰ ਕੁਮਾਰ, ਸੰਨੀ, ਸਾਹਿਬ ਸਿੰਘ ਗਿੱਲ ਆਦਿ ਹਾਜ਼ਰ ਸਨ।
ਜੈਤੋ, (ਜਿੰਦਲ)-ਇਸੇ ਤਰ੍ਹਾਂ ਪੰਜਾਬ ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਅਹਿਮ ਮੰਗਾਂ ਸਬੰਧੀ ਜੈਤੋ ਵਿਖੇ ਕੈਮਿਸਟ ਦੀਆਂ ਦੁਕਾਨਾਂ ਬੰਦ ਰਹੀਆਂ। ਇਸ ਸਬੰਧੀ ਕੈਮਿਸਟ ਐਸੋਸੀਏਸ਼ਨ, ਜੈਤੋ ਦੇ ਪ੍ਰਧਾਨ ਜਗਦੀਸ਼ ਢਿੱਲੋਂ, ਆਗੂ ਜਸਵੀਰ ਭੋਲਾ ਅਤੇ ਹਰਮੇਸ਼ ਚਾਵਲਾ ਨੇ ਦੱਸਿਆ ਕਿ ਈ-ਫ਼ਾਰਮੇਸੀ, ਆਨਲਾਈਨ ਦਵਾਈਆਂ ਮੰਗਵਾਉਣ ਅਤੇ ਭੇਜਣ ਤੇ ਪੁਲਸ ਵੱਲੋਂ ਦਖ਼ਲ-ਅੰਦਾਜ਼ੀ ਕਰ ਕੇ ਚੈਕਿੰਗ ਕਰ ਕੇ ਕਾਰਵਾਈ ਦੇ ਖਿਲਾਫ਼ ਹਡ਼ਤਾਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਕੈਮਿਸਟ ਦੀਆਂ ਦੁਕਾਨਾਂ ’ਤੇ ਪੁਲਸ ਵੱਲੋਂ ਫ਼ਜ਼ੂਲ ਚੈਕਿੰਗ ਕੀਤੀ ਜਾਂਦੀ ਰਹੀ ਤਾਂ ਕੈਮਿਸਟ ਜ਼ੋਰਦਾਰ ਸੰਘਰਸ਼ ਆਰੰਭ ਦੇਣਗੇ। ਸਰਕਾਰੀ ਨੀਤੀਆਂ ਅਨੁਸਾਰ ਸਰਿੰਜਾਂ ਦਾ ਹਿਸਾਬ-ਕਿਤਾਬ ਰੱਖਣਾ ਬਹੁਤ ਮੁਸ਼ਕਲ ਹੈ। ਇਸ ਮੌਕੇ ਆਗੂ ਬੱਬੂ ਹਮੇਸ਼ਵਰੀ, ਸੁਸ਼ੀਲ ਮਹੇਸ਼ਵਰੀ, ਅਸ਼ੋਕ ਸ਼ਰਮਾ, ਅਸ਼ੋਕ, ਰਮੇਸ਼ ਜੈਨ ਆਦਿ ਹਾਜ਼ਰ ਸਨ।
ਮਲੋਟ, ਜੁਲਾਈ (ਜੁਨੇਜਾ)-ਕੈਮਿਸਟ ਐਸੋਸੀਏਸ਼ਨ ਵੱਲੋਂ ਅੱਜ ਹਡ਼ਤਾਲ ਦੀ ਸੂਬਾ ਪੱਧਰੀ ਕਾਲ ਤਹਿਤ ਮਲੋਟ ਅਤੇ ਲੰਬੀ ਵਿਖੇ ਕਰੀਬ 150 ਤੋਂ ਵੱਧ ਕੈਮਿਸਟਾਂ ਨੇ ਦੁਕਾਨਾਂ ਬੰਦ ਕਰ ਕੇ ਆਪਣਾ ਕੰਮ-ਕਾਜ ਠੱਪ ਰੱਖਿਆ। ਇਸ ਦੌਰਾਨ ਕੈਮਿਸਟਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ।
ਇਸ ਸਬੰਧੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਜੁਨੇਜਾ, ਸਕੱਤਰ ਗੁਰਬਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਆਨਲਾਈਨ ਨੀਤੀ ਤਹਿਤ ਸਰਕਾਰ ਉਨ੍ਹਾਂ ਦਾ ਕਾਰੋਬਾਰ ਬੰਦ ਕਰਵਾਉਣ ’ਤੇ ਤੁਲੀ ਹੋਈ ਹੈ ਅਤੇ ਪੰਜਾਬ ਸਰਕਾਰ ਦੀ ਨਸ਼ਿਅਾਂ ਵਿਰੋਧੀ ਮੁਹਿੰਮ ਦੀ ਆਡ਼ ’ਚ ਪੁਲਸ ਅਧਿਕਾਰੀਅਾਂ ਨੇ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕੀਤੀਆਂ ਹਨ।
ਆਗੂਆਂ ਨੇ ਕਿਹਾ ਕਿ ਸਰਕਾਰ ਕੈਮਿਸਟਾਂ ਨੂੰ ਬਦਨਾਮ ਕਰਨ ਦੇ ਰਸਤੇ ਤੁਰੀ ਹੋਈ ਹੈ, ਇਸ ਲਈ ਨਾਜਾਇਜ਼ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵਗੀ, ਜੇਕਰ ਅਗਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਐਲਾਨ ਕਰਨਗੇ। ਇਸ ਮੌਕੇ ਅਨੀਸ਼ ਵਧਵਾ, ਕੁਲਵੰਤ ਸਿੰਘ ਮੱਕਡ਼, ਸਵਰਨ ਸਿੰਘ ਮੱਕਡ਼, ਪਰਵਿੰਦਰਪਾਲ ਸਿੰਘ ਮੋਂਗਾਂ, ਮਨੋਜ ਸੇਤੀਆ, ਪ੍ਰਦੀਪ ਗੁਕਲਾਨੀ ਅਤੇ ਨੀਰਜ ਬਠਲਾ ਆਦਿ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)-ਕੈਮਿਸਟ ਐਸੋਸੀਏਸ਼ਨ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੋਮਵਾਰ ਨੂੰ ਮੁਕੰਮਲ ਹਡ਼ਤਾਲ ਕਰਦੇ ਹੋਏ ਦੁਕਾਨਾਂ ਬੰਦ ਰੱਖੀਆਂ ਗਈਆਂ। ਇਹ ਹਡ਼ਤਾਲ ਪੁਲਸ ਪ੍ਰਸਾਸ਼ਨ ਵੱਲੋਂ ਕੈਮਿਸਟਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਅਤੇ ਨਸ਼ਿਆਂ ਦੇ ਵਿਰੋਧ ’ਚ ਕੀਤੀ ਗਈ। ਹਡ਼ਤਾਲ ਤਹਿਤ ਕੈਮਿਸਟ ਐਸੋਸੀਏਸ਼ਨ ਨੇ ਸਵੇਰੇ ਸਥਾਨਕ ਬੈਂਕ ਰੋਡ ਸਥਿਤ ਮਹਾਦੇਵ ਮੰਦਰ ’ਚ ਮੀਟਿੰਗ ਵੀ ਕੀਤੀ ਗਈ, ਜਿਸ ’ਚ ਕੈਮਿਸਟਾਂ ਨੇ ਕਿਹਾ ਕਿ ਉਹ ਸਾਰੇ ਨਸ਼ਾ ਵਿਰੋਧੀ ਪੰਜਾਬ ਦਾ ਨਿਰਮਾਣ ਚਾਹੁੰਦੇ ਹਨ।
ਇਸ ਮੁਹਿੰਮ ’ਚ ਉਹ ਪੁਲਸ ਪ੍ਰਸਾਸ਼ਨ ਨੂੰ ਪੂਰਨ ਸਹਿਯੋਗ ਦੇਣਗੇ, ਜੇਕਰ ਪੁਲਸ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਨੇ ਸਮੂਹ ਕੈਮਿਸਟਾਂ ਨੂੰ ਵੀ ਸਰਕਾਰ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ’ਚ ਪੂਰਨ ਸਹਿਯੋਗ ਦੇਣ ਦੀ ਗੱਲ ਕਹੀ। ਮੀਟਿੰਗ ਉਪਰੰਤ ਐਸੋਸੀਏਸ਼ਨ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਨੂੰ ਮੰਗ-ਪੱਤਰ ਵੀ ਦਿੱਤਾ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦੀ ਗੱਲ ਕਹੀ। ਇਸ ਦੌਰਾਨ ਸ਼ਹਿਰ ਦੀਆਂ ਸਮੂਹ ਮੈਡੀਕਲ ਦੀਅਾਂ ਦੁਕਾਨਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਮੌਕੇ ਰਵੀ ਭਠੇਜਾ, ਰਾਜੀਵ ਕੁਮਾਰ ਰਿਚੀ, ਵਿਜੈ ਗਿਰਧਰ, ਕੁਲਭੂਸ਼ਨ ਚਾਵਲਾ, ਸੁਭਾਸ਼ ਖੁਰਾਣਾ, ਅਸ਼ਵਨੀ ਬੇਦੀ, ਰਾਜੀਵ ਡਾਵਰ, ਅਕੰਸ਼ ਕੇਪੀ, ਸੰਜੀਵ, ਵਿਨੋਦ ਗੁਪਤਾ, ਪ੍ਰੈਟੀ, ਰਿੰਕੂ, ਰਵੀ ਬੱਤਰਾ, ਭੋਲਾ ਗਰੋਵਰ, ਕਾਲਾ ਗਿਰਧਰ ਆਦਿ ਹਾਜ਼ਰ ਸਨ।