ਜੇਕਰ ਕਰਦੇ ਹੋ ਮਨਾਹੀ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ
Saturday, Apr 30, 2016 - 01:15 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ਨੇ ਕਾਫੀ ਦਿਨਾਂ ਤੱਕ ਸ਼ਾਂਤ ਬੈਠੇ ਰਹਿਣ ਤੋਂ ਬਾਅਦ ਆਖਰ ਮਨਾਹੀ ਵਾਲੇ ਪਲਾਸਟਿਕ ਦੇ ਲਿਫਾਫਿਆਂ ਤੇ ਡਿਸਪੋਜ਼ੇਬਲ ''ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਚਾਰੇ ਜ਼ੋਨਾਂ ''ਚ ਕਈ ਥਾਵਾਂ ''ਤੇ ਚੈਕਿੰਗ ਕਰਕੇ ਸਮਾਨ ਜ਼ਬਤ ਕਰਨ ਤੋਂ ਇਲਾਵਾ ਚਾਲਾਨ ਵੀ ਕੱਟੇ ਗਏ।
ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਵਲੋਂ ਜਾਰੀ ਹੁਕਮਾਂ ਦੇ ਚੱਲਦਿਆਂ ਚਾਰੇ ਜ਼ੋਨਾਂ ''ਚ ਟੀਮਾਂ ਨੇ ਵੱਖ-ਵੱਖ ਇਲਾਕਿਆਂ ''ਚ ਚੈਕਿੰਗ ਮੁਹਿੰਮ ਚਲਾਈ, ਜਿੱਥੇ ਲਿਫਾਫੇ ਬਣਾਉਣ, ਵੇਚਣ ਅਤੇ ਵਰਤੋਂ ਕਰਨ ਵਾਲਿਆਂ ''ਤੇ ਸਮਾਨ ਜ਼ਬਤ ਕਰਨ ਅਤੇ ਚਾਲਾਨ ਕੱਟਣ ਦੀ ਕਾਰਵਾਈ ਹੋਈ। ਇਹ ਕਾਰਵਾਈ ਥਰਮੋਕੋਲ ਦੇ ਵਨ ਟਾਈਮ ਯੂਜ ਵਾਲੇ ਡਿਸਪੋਜ਼ੇਬਲ ਰੱਖਣ ਵਾਲਿਆਂ ''ਤੇ ਵੀ ਹੋਈ, ਹਾਲਾਂਕਿ ਕਈ ਥਾਵਾਂ ''ਤੇ ਲੋਕਾਂ ਨੇ ਚੈਕਿੰਗ ਕਰਨ ਗਈਆਂ ਟੀਮਾਂ ਨੂੰ ਪੇਪਰ ਜਾਂ ਕੱਪੜਿਆਂ ਦੇ ਕੈਰੀ ਬੈਗ ਵਰਤੋਂ ਕਰਨ ਦੇ ਸਬੂਤ ਦਿੱਤੇ।