ਜ਼ਿਲਾ ਪੱਧਰੀ ਟੀਮ ਵੱਲੋਂ ਕਣਕ ਖਰੀਦ ਕੇਂਦਰਾਂ ਦੀ ਕੀਤੀ ਗਈ ਚੈਕਿੰਗ

Thursday, Apr 23, 2020 - 04:41 PM (IST)

ਜਲੰਧਰ (ਨਰੇਸ਼ ਗੁਲਾਟੀ)-ਜ਼ਿਲਾ ਪੱਧਰੀ ਟੀਮ ਵੱਲੋਂ ਬਲਾਕ ਰੁੜਕਾ ਕਲਾਂ, ਜਲੰਧਰ ਪੂਰਬੀ ਅਤੇ ਨੂਰਮਹਿਲ ਵਿਖੇ ਖਰੀਦ ਕੇਂਦਰ ਜੰਡਿਆਲਾ,ਸਮਰਾਏ,ਪਾਸਲਾ, ਬਿਲਗਾ, ਬੰਡਾਲਾ ਆਦਿ ਦਾ ਦੌਰਾ ਕੀਤਾ ਗਿਆ। ਇਸ ਤਹਿਤ ਇਨ੍ਹਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਮਾਜਿਕ ਦੂਰੀ ਅਤੇ ਕਣਕ ਦੀਆਂ ਢੇਰੀਆਂ ਲਈ ਬਣਾਏ ਗਏ ਖਾਨਿਆਂ ਤੋਂ ਇਲਾਵਾ ਲੇਬਰ ਲਈ ਮਾਸਕ, ਸੈਨੇਟਾਇਜ਼ਰ ਆਦਿ ਦੀ ਉਪਲੱਬਧਤਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਜਿਲਾ ਜਲੰਧਰ ਵਿੱਚ ਤਕਰੀਬਨ 5.40 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਲਈ ਸਮੁੱਚੇ ਜਿਲ੍ਹੇ ਵਿੱਚ 156 ਖਰੀਦ ਕੇਂਦਰ ਕੰਮ ਕਰ ਰਹੇ ਹਨ।ਕੋਵਿਡ-19 ਦੀ ਮਹਾਂਮਾਰੀ ਕਰਕੇ ਇਸ ਵਾਰ ਕਣਕ ਦੇ ਖਰੀਦ ਕੇਂਦਰਾਂ ਵਿੱਚ ਵਿਸ਼ੇਸ਼ ਧਿਆਨ ਦਿੰਦੇ ਹੋਏ ਕੋਰੋਨਾਵਾਇਰਸ ਤੋਂ ਬਚਾਅ ਦੇ ਮਿੱਥੇ ਮਾਪਦੰਡ ਸਖਤੀ ਨਾਲ ਅਪਨਾਉਣ ਲਈ ਜਿਲ੍ਹਾ ਪ੍ਰ੍ਸ਼ਾਸ਼ਨ ਵੱਲੋ ਹਦਾਇਤਾਂ ਕੀਤੀਆਂ ਗਈਆਂ ਹਨ।

ਇਸ ਮਕਸਦ ਲਈ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ, ਡਾ. ਮਹਿੰਦਰਪਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਡਾ. ਨਰੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਦੀ ਜਿਲ੍ਹਾ ਪੱਧਰੀ ਟੀਮ ਦਾ ਗਠਨ ਕਰਦੇ ਹੋਏ ਜਿਲ੍ਹੇ ਦੇ ਸਮੁੱਚੇ ਖਰੀਦ ਕੇਂਦਰ ਚੈਕ ਕਰਦੇ ਹੋਏ ਲੋੜੀਦਾ ਆਡਿਟ ਕਰਨ ਦੀ ਹਦਾਇਤ ਕੀਤੀ ਗਈ ਹੈ। ਕਣਕ ਦੇ ਵੱਖ-ਵੱਖ ਖਰੀਦ ਕੇਂਦਰਾਂ ਅਧੀਨ ਮੰਡੀਆ ਦੀ ਸਾਫ-ਸਫਾਈ ਸਮਾਜਿਕ ਦੂਰੀ ਦਾ ਪੈਮਾਨਾ, ਮਾਸਕ, ਸੈਨੀਟਾਇਜ਼ੇਸ਼ਨ ਲਈ ਸੈਨੇਟਾਇਜਰ ਦੀ ਉਪਲੱਬਧਤਾ ਆਦਿ ਵਰਗੇ ਮਹੱਤਵਪੂਰਨ ਪਹਿਲੂਆ ਬਾਰੇ ਵਿਆਪਕ ਚੈਕਿੰਗ ਉਪਰੰਤ ਇਸ ਟੀਮ ਵੱਲੋ ਰੋਜ਼ਾਨਾ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। 

PunjabKesari

ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲਾ ਪੱਧਰੀ ਟੀਮ ਗਾਏ ਬਗਾਹੇ ਰੈਂਡਮ ਢੰਗ ਤਰੀਕੇ ਨਾਲ ਵੱਖ-ਵੱਖ ਖਰੀਦ ਕੇਂਦਰ ਚੈਕ ਕਰਦੀ ਰਹੇਗੀ। ਇਸ ਤੋਂ ਇਲਾਵਾ ਹਰ ਇਕ ਬਲਾਕ ਪੱਧਰ ਤੇ ਖੇਤੀਬਾੜੀ, ਪਸ਼ੂ ਪਾਲਣ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ 10 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋ ਕੀਤੀ ਜਾ ਰਹੀ ਚੈਕਿੰਗ ਦੀ ਰੋਜ਼ਾਨਾ ਰਿਪੋਰਟ ਜਿਲ੍ਹਾ ਪ੍ਰ੍ਸ਼ਾਸ਼ਨ ਨੂੰ ਭੇਜੀ ਜਾ ਰਹੀ ਹੈ।

ਡਾ. ਮਹਿੰਦਰ ਪਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋ ਬਚਾਅ ਲਈ ਕਣਕ ਖਰੀਦ ਕੇਂਦਰਾਂ ਵਿੱਚ ਪੰਜਾਬ ਸਰਕਾਰ ਵੱਲੋ ਕੀਤੇ ਗਏ ਉਪਰਾਲਿਆਂ ਅਤੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਜਰੂਰਤ ਹੈ। ਡਾ.ਨਰੇਸ਼ ਕੁਮਾਰ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਿਹਾ ਕਿ ਵੱਖ-ਵੱਖ ਮੰਡੀਆਂ ਵਿੱਚ ਮਾਸਕ ਅਤੇ ਸੈਨੀਟਾਈਜਰ ਦੀ ਸਹੂਲਤ ਮਜ਼ਦੂਰਾਂ ਵਾਸਤੇ ਮੁਹੱਈਆ ਕਰਵਾਈ ਜਾ ਰਹੀ ਹੈ। ਡਾ. ਕੁਮਾਰ ਨੇ ਇਹਨਾਂ ਮੰਡੀਆਂ ਵਿੱਚ ਸਮੁੱਚੀ ਪ੍ਰਕਿਰੀਆ ਜਾਰੀ ਮਾਪਦੰਡਾ ਦੀ ਪਾਲਣਾ ਕਰਦੇ ਹੋਏ ਕਣਕ ਦੀ ਖਰੀਦ ਦਾ ਕੰਮ ਕਰਨ ਬਾਰੇ ਕਿਹਾ ਤਾਂ ਜੋ ਕੋਵਿਡ-19 ਦੀ ਮਹਾਂਮਾਰੀ ਤੋਂ ਆਪਣਾ ਬਚਾਅ ਕਰਨ ਦੇ ਨਾਲ ਦੂਜਿਆਂ ਦਾ ਵੀ ਬਚਾਅ ਕੀਤਾ ਜਾ ਸਕੇ।

-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਸਿਖਲਾਈ ਅਫਸਰ


Iqbalkaur

Content Editor

Related News