''ਛੱਤਬੀੜ ਚਿੜੀਆਘਰ'' ਜਾਣ ਵਾਲਿਆਂ ਲਈ ਅਹਿਮ ਖਬਰ

Monday, May 27, 2019 - 09:40 AM (IST)

''ਛੱਤਬੀੜ ਚਿੜੀਆਘਰ'' ਜਾਣ ਵਾਲਿਆਂ ਲਈ ਅਹਿਮ ਖਬਰ

ਜ਼ੀਰਕਪੁਰ : 'ਛੱਤਬੀੜ ਚਿੜੀਆਘਰ' 'ਚ ਲੋਕਾਂ ਨੂੰ ਘੁੰਮਣਾ ਮਹਿੰਗਾ ਪੈ ਗਿਆ ਹੈ ਕਿਉਂਕਿ ਚਿੜੀਆਘਰ ਦੀ ਫੀਸ ਵਧਾ ਦਿੱਤੀ ਗਈ ਹੈ। ਬੀਤੇ ਸਾਲ ਐਂਟਰੀ ਫੀਸ 'ਚ 18 ਫੀਸਦੀ ਦਾ ਵਾਧਾ ਕੀਤਾ ਗਿਆ ਸੀ ਅਤੇ ਇਸ ਸਾਲ ਫਿਰ 25 ਫੀਸਦੀ ਵਾਧਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਤੇ ਪਵੇਗਾ ਅਤੇ ਗਰੀਬ ਵਿਅਕਤੀ ਲਈ ਪਰਿਵਾਰ ਨਾਲ ਚਿੜੀਆਘਰ ਘੁੰਮਣਾ ਔਖਾ ਹੋ ਜਾਵੇਗਾ। ਉੱਥੇ ਹੀ ਫੇਰੀ ਦੇ ਕਿਰਾਏ, ਸ਼ੇਰ ਦੀ ਸਫਾਰੀ ਤੇ ਪਾਰਕਿੰਗ ਫੀਸ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। 'ਛੱਤਬੀੜ ਚਿੜੀਆਘਰ' 'ਚ 12 ਸਾਲ ਤੋਂ ਉੱਪਰ ਸਾਰੇ ਸੈਲਾਨੀਆਂ ਨੂੰ ਹੁਣ 60 ਰੁਪਏ ਦੀ ਥਾਂ 80 ਰੁਪਏ ਦੇਣੇ ਪੈਣਗੇ। ਬੱਚਿਆਂ ਦੀ ਐਂਟਰੀ ਲਈ ਹੁਣ 30 ਰੁਪਏ ਦੀ ਥਾਂ 40 ਰੁਪਏ ਦੇਣੇ ਪੈਣਗੇ।


author

Babita

Content Editor

Related News