ਪੰਜਾਬ ''ਚ CM ਚਿਹਰਾ ਹੋ ਸਕਦੇ ਨੇ ''ਚਰਨਜੀਤ ਸਿੰਘ ਚੰਨੀ'', ਕਾਂਗਰਸ ਨੇ ਜਾਰੀ ਕੀਤੀ ਵੀਡੀਓ

Tuesday, Jan 18, 2022 - 10:36 AM (IST)

ਚੰਡੀਗੜ੍ਹ : ਬੇਸ਼ੱਕ ਕਾਂਗਰਸ ਹਾਈਕਮਾਨ ਨੇ ਅਜੇ ਤੱਕ ਪੰਜਾਬ 'ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਅਧਿਕਾਰਕ ਐਲਾਨ ਨਹੀਂ ਕੀਤਾ ਹੈ ਪਰ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕਹਿ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਉਹ ਜਾਂ ਅਸਲੀ ਰਾਜਾ ਉਹ ਹੈ, ਜਿਸ ਨੂੰ ਜ਼ਬਰਦਸਤੀ ਕੁਰਸੀ 'ਤੇ ਲੈ ਕੇ ਆਇਆ ਜਾਵੇ।

ਇਹ ਵੀ ਪੜ੍ਹੋ : ਇਸ ਵਾਰ ਪੰਜਾਬ ਚੋਣਾਂ 'ਚ ਸਰਗਰਮ ਨਹੀਂ ਦਿਖ ਰਹੇ NRI, ਸਾਰੀਆਂ ਸਿਆਸੀ ਪਾਰਟੀਆਂ ਤੋਂ ਵੱਟਿਆ ਟਾਲਾ

ਉਸ ਨੂੰ ਮੁਸ਼ੱਕਤ ਨਾ ਕਰਨੀ ਪਵੇ ਜਾਂ ਉਸ ਨੂੰ ਦੱਸਣਾ ਨਾ ਪਵੇ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਹਾਂ ਜਾ ਮੈਂ ਇਸ ਲਾਇਕ ਹਾਂ। ਉਹ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਪਿੱਛੋਂ ਚੁੱਕ ਕੇ ਲਿਆਂਦਾ ਜਾਵੇ ਅਤੇ ਕਿਹਾ ਜਾਵੇ ਕਿ ਤੁਸੀਂ ਲਾਇਕ ਹੋ, ਤੁਸੀਂ ਬਣੋ। ਉਹ ਜੋ ਮੁੱਖ ਮੰਤਰੀ ਬਣੇਗਾ, ਉਹ ਦੇਸ਼ ਬਦਲ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਜ਼ਾਬਤੇ ਦੌਰਾਨ ਵਾਪਰੀ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਅੰਗ ਖਿੱਲਰੇ ਮਿਲੇ

ਖ਼ਾਸ ਗੱਲ ਇਹ ਹੈ ਕਿ ਸੋਨੂੰ ਸੂਦ ਦੀ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਖ-ਵੱਖ ਅੰਦਾਜ਼ 'ਚ ਵੀਡੀਓ ਨਾਲ ਜੋੜਿਆ ਗਿਆ ਹੈ। ਇਸ 'ਚ ਚੰਨੀ ਨੂੰ ਵੱਖ-ਵੱਖ ਹਾਵ-ਭਾਵਾਂ ਨਾਲ ਪ੍ਰਭਾਵਸ਼ਾਲੀ ਅੰਦਾਜ਼ 'ਚ ਵਿਖਾਇਆ ਗਿਆ ਹੈ। ਵੀਡੀਓ ਦੇ ਨਾਲ ਟਵਿੱਟਰ ਹੈਂਡਲ 'ਤੇ ਇਹ ਵੀ ਲਿਖਿਆ ਗਿਆ ਹੈ ਕਿ ਬੋਲ ਰਿਹਾ ਪੰਜਾਬ, ਹੁਣ ਪੰਜੇ ਦੇ ਨਾਲ ਮਜ਼ਬੂਤ ਕਰਾਂਗੇ ਹਰ ਹੱਥ।
ਇਹ ਵੀ ਪੜ੍ਹੋ : ਦਰਦਨਾਕ : ਮਿੰਨੀ ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ 3 ਨੌਜਵਾਨਾਂ ਦੀ ਮੌਤ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News