ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਨੀਆ ਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

12/13/2021 10:46:32 AM

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਜੈਪੁਰ ’ਚ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਨਾਲ ਮੁਲਾਕਾਤ ਕੀਤੀ। ਸੋਨੀਆ ਅਤੇ ਰਾਹੁਲ ਜੈਪੁਰ ’ਚ ਮਹਿੰਗਾਈ ਵਿਰੁੱਧ ਕਾਂਗਰਸ ਦੀ ਰੈਲੀ ’ਚ ਹਿੱਸਾ ਲੈਣ ਲਈ ਪੁੱਜੇ ਸਨ। ਚੰਨੀ ਵੀ ਇਸ ਰੈਲੀ ’ਚ ਹਿੱਸਾ ਲੈਣ ਲਈ ਜੈਪੁਰ ਪਹੁੰਚ ਗਏ। ਪਾਰਟੀ ਵੱਲੋਂ ਚੰਨੀ ਦੀ ਸੋਨੀਆ ਅਤੇ ਰਾਹੁਲ ਦਾ ਜੈਪੁਰ ’ਚ ਅਭਿਨੰਦਨ ਕਰਨ ਲਈ ਜ਼ਿੰਮੇਵਾਰੀ ਲਾਈ ਗਈ ਸੀ।

ਇਹ ਵੀ ਪੜ੍ਹੋ: ਬੱਸਾਂ ਰਾਹੀਂ ਹਿਮਾਚਲ ਸਮੇਤ ਹੋਰ ਪਹਾੜੀ ਸੂਬਿਆਂ ਨੂੰ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ

PunjabKesari
ਚੰਨੀ ਨੇ ਭਾਵੇਂ ਸੋਨੀਆ ਅਤੇ ਰਾਹੁਲ ਨਾਲ ਨਿੱਜੀ ਤੌਰ ’ਤੇ ਸਿਆਸੀ ਮੁੱਦਿਆਂ ’ਤੇ ਚਰਚਾ ਤਾਂ ਨਹੀਂ ਕੀਤੀ ਪਰ ਰਾਹੁਲ ਨੇ ਕਾਰ ’ਚੋਂ ਉਤਰਦਿਆਂ ਹੀ ਚੰਨੀ ਨਾਲ ਗੱਲਬਾਤ ਕੀਤੀ। ਉਨ੍ਹਾਂ ਚੰਨੀ ਕੋਲੋਂ ਪੁੱਛਿਆ ਕਿ ਪੰਜਾਬ ਕਿਵੇਂ ਚੱਲ ਰਿਹਾ ਹੈ? ਚੰਨੀ ਨੇ ਕਿਹਾ ਕਿ ਅਸੀਂ ਵਧੇਰੇ ਵਾਅਦੇ ਪੂਰੇ ਕਰ ਦਿੱਤੇ ਹਨ। ਕਾਂਗਰਸੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਬਣਨ ਪਿੱਛੋਂ ਚੰਨੀ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਵਧ ਗਈ ਹੈ। ਜੈਪੁਰ ’ਚ ਮਹਿੰਗਾਈ ਵਿਰੁੱਧ ਰੈਲੀ ’ਚ ਹਿੱਸਾ ਲੈਣ ਲਈ ਚੰਨੀ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ ਸੀ।

ਇਹ ਵੀ ਪੜ੍ਹੋ: 'ਰਾਜਨੀਤੀ ਇਕ ਸੇਵਾ, ਕਾਰੋਬਾਰ ਨਹੀਂ', ਪੜ੍ਹੋ ਮੁਹੰਮਦ ਸਦੀਕ ਨਾਲ 2022 ਚੋਣਾਂ ਨੂੰ ਲੈ ਕੇ ਕੀਤੀ ਵਿਸ਼ੇਸ਼ ਗੱਲਬਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News