ਮੰਜ਼ਿਲ ਪਾਉਣ ਲਈ ਸੰਘਰਸ਼ ਤੇ ਦ੍ਰਿੜਤਾ ਦੀ ਲੋੜ, ਸਿਆਸੀ ਰੁਤਬੇ ਵਾਲੇ ਪਰਿਵਾਰ ਦੀ ਨਹੀਂ : ਮੁੱਖ ਮੰਤਰੀ ਚੰਨੀ

Thursday, Sep 23, 2021 - 03:57 PM (IST)

ਕਪੂਰਥਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੰਦਰ ਕੁਮਾਰ ਗੁਜਰਾਲ ਤਕਨੀਕੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੁਜ਼ਗਾਰ ਮੇਲੇ ’ਚ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ 150 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚਾਹੇ ਕੋਈ ਵੀ ਕਿਸੇ ਵੀ ਪਰਿਵਾਰ ਦਾ ਬੰਦਾ ਹੋਵੇ, ਅੱਗੇ ਪਹੁੰਚ ਸਕਦਾ ਹੈ ਪਰ ਮਨ ’ਚ ਬਸ ਸੰਘਰਸ਼ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਹਾਲੇ ਵੀ ਪੱਕੇਗੀ ਕੁਝ ਵੱਖਰੀ ਖਿਚੜੀ, ਰਾਹੁਲ-ਪ੍ਰਿਯੰਕਾ ਨਾਲ ਜਾਖੜ ਦਿੱਲੀ ਹੋਏ ਰਵਾਨਾ

PunjabKesari

ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਅੱਗੇ ਵਧਣ ਲਈ ਹਮੇਸ਼ਾ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ। ਹਾਲਾਤ ਜਿੱਦਾ ਦੇ ਮਰਜ਼ੀ ਹੋਣ ਬੱਸ ਇਕ ਟੀਚਾ ਬਣਾ ਕੇ ਅੱਗੇ ਵੱਧਣਾ ਪੈਂਦਾ ਹੈ। ਅਤੇ ਅੱਗੇ ਵੱਧਣ ਲਈ ਹੌਂਸਲਾ ਰੱਖਣਾ ਪੈਂਦਾ ਹੈ।  ਉਨ੍ਹਾਂ ਕਿਹਾ ਕਿ ਜਦੋਂ ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਮੇਰੇ ਪਿਤਾ ਅਤੇ ਦਾਦਾ ਜੀ ਸਿਆਸਤ ’ਚ ਨਹੀਂ ਸਨ ਤੇ ਜੇਕਰ ਮੇਰੇ ਵਰਗਾ ਬੰਦਾ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਤੁਸੀਂ ਵੀ ਅੱਗੇ ਵੱਧ ਸਕਦੇ ਹੋ।ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਪੜ੍ਹਦਾ ਸੀ ਤੇ ਮੈਂ ਉਦੋਂ ਵੀ ਆਪਣੇ ਪਿਤਾ ਨਾਲ ਕੰਮ ਕਰਵਾ ਕੇ ਸਕੂਲ ਕਾਲਜ ਜਾਂਦਾ ਹੁੰਦਾ ਸੀ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੈਂਡ ਬਾਲ ਦਾ ਤਿੰਨ ਵਾਰ ਗੋਲਡ ਮੈਡਲ ਜਿੱਤਿਆ ਹੈ।

ਇਹ ਵੀ ਪੜ੍ਹੋ :  ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ’ਚ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ

PunjabKesari

ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਕਿਤੇ ਜਾਂਦਾ ਹੈ ਤਾਂ ਮੈਂ ਪਹਿਲਾਂ ਲਿਖ ਕੇ ਲੈ ਕੇ ਜਾਂਦਾ ਹਾਂ ਪਰ ਮੇਰੇ ਉਹ ਮੇਰੇ ਕੋਲੋਂ ਕੁੱਝ ਨਹੀਂ ਬੋਲਿਆ ਜਾਂਦਾ ਅਤੇ ਮੈਂ ਜੋ ਕੁੱਝ ਵੀ ਬੋਲਦਾ ਹਾਂ ਦਿਲੋਂ ਬੋਲਦਾ ਹਾਂ ਤੇ ਦਿਲ ਮੇਰਾ ਇਹ ਕਹਿੰਦਾ ਹੈ ਕਿ ਪੰਜਾਬ ਨੂੰ ਮੈਂ ਅੱਗੇ ਵਧਾਵਾਂ। ਉਨ੍ਹਾਂ ਕਿਹਾ ਕਿ ਜੇਕਰ ਮੈਂ ਮੁੱਖ ਮੰਤਰੀ ਬਣ ਸਕਦਾ ਹਾਂ ਤੇ ਤੁਸੀਂ ਕਿਉਂ ਨਹੀਂ ਬਣ ਸਕਦੇ। ਡਾ.ਭੀਮ ਰਾਓ ਅੰਬੇਡਕਰ ਇੰਸਟੀਚਿਊਟ ਬਣੇਗਾ ਤਾਂ ਕਿ ਇੱਥੇ ਗਰੀਬ ਬੱਚੇ ਪੜ੍ਹਨ ਅਤੇ ਚਮਕੌਰ ਸਾਹਿਬ ’ਚ ਸਕਿਲ ਯੂਨੀਵਰਿਸਟੀ ਬਣਾ ਰਹੇ ਹਾਂ।ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ’ਚ ਭ੍ਰਿਸ਼ਟਾਚਰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਖ਼ਤਮ ਕਰਨ ਲਈ ਨੌਜਵਾਨ ਪੀੜ੍ਹੀ ਮੇਰੇ ਨਾਲ ਅੱਗੇ ਆਵੇ ਤਾਂ ਜੋ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾ ਸਕੇ। 

ਇਹ ਵੀ ਪੜ੍ਹੋ :  ਕੈਪਟਨ ਖੇਮੇ ਨੂੰ ਝਟਕਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲਿਆ


Shyna

Content Editor

Related News