CM ਚਰਨਜੀਤ ਸਿੰਘ ਚੰਨੀ ਨੇ ਬੰਗਾ ਵਾਸੀਆਂ ਨੂੰ ਦਿੱਤੀ 25 ਕਰੋੜ ਦੀ ਸੌਗਾਤ, ਕੀਤੇ ਇਹ ਵੱਡੇ ਐਲਾਨ

Tuesday, Nov 23, 2021 - 04:37 PM (IST)

CM ਚਰਨਜੀਤ ਸਿੰਘ ਚੰਨੀ ਨੇ ਬੰਗਾ ਵਾਸੀਆਂ ਨੂੰ ਦਿੱਤੀ 25 ਕਰੋੜ ਦੀ ਸੌਗਾਤ, ਕੀਤੇ ਇਹ ਵੱਡੇ ਐਲਾਨ

ਬੰਗਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਮੰਗਲਵਾਰ ਨੂੰ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਆਮ ਲੋਕਾਂ ਦਾ ਨੁਮਾਇੰਦਾ ਹੈਂ। ਉਨ੍ਹਾਂ ਦੋਆਬੇ ਦੇ ਲੋਕਾਂ ਨੂੰ ਕਿਹਾ ਕਿ ਜੋ ਕੁੱਝ ਉਨ੍ਹਾਂ ਕੋਲੋਂ ਕਰਵਾਉਣਾ ਹੈ, ਉਹ ਕਰਵਾ ਲੈਣ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਦੋਆਬੇ ਦਾ ਬਣਨ ਨੂੰ ਤਿਆਰ ਹਨ ਅਤੇ ਜੋ ਵੀ ਦੋਆਬੇ ਵਾਲੇ ਕਹਿਣਗੇ, ਉਹ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਮੇਰੇ ਕੋਲੋ ਖ਼ਾਲੀ ਕਾਗਜ਼ 'ਤੇ ਅੰਗੂਠਾ ਲਗਵਾ ਕੇ ਰੱਖ ਲਓ ਅਤੇ ਜੋ ਕਰਵਾਉਣਾ ਹੈ ਕਰਵਾ ਲਓ।

ਇਹ ਵੀ ਪੜ੍ਹੋ : CM ਚੰਨੀ ਦੇ ਐਲਾਨ ਮਗਰੋਂ ਵੀ ਸਸਤੀ ਨਹੀਂ ਹੋਈ 'ਬਿਜਲੀ', ਪੁਰਾਣੀਆਂ ਦਰਾਂ 'ਤੇ ਆ ਰਹੇ ਬਿੱਲ

ਮੁੱਖ ਮੰਤਰੀ ਚੰਨੀ ਨੇ ਬੰਗਾ ਲਈ 25 ਕਰੋੜ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਤੋਂ ਬਿਨਾ ਕੋਈ ਵੀ ਇਲਾਕਾ ਤਰੱਕੀ ਨਹੀਂ ਕਰ ਸਕਦਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐੱਨ. ਆਰ. ਆਈਜ਼ ਦਾ ਵੀ ਧੰਨਵਾਦ ਕੀਤਾ, ਜਿਹੜੇ ਪਿੰਡਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਖ਼ਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਨੱ. ਆਰ. ਆਈ. ਸਾਡੀ ਜਿੰਦ-ਜਾਨ ਅਤੇ ਰੀੜ੍ਹ ਦੀ ਹੱਡੀ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬੰਗਾ 'ਚ ਇਕ ਡਿਗਰੀ ਕਾਲਜ ਡਾ. ਅੰਬੇਦਕਰ ਦੇ ਨਾਂ 'ਤੇ ਇੱਥੇ ਬਣਾਇਆ ਜਾਵੇਗਾ, ਜਿਸ 'ਤੇ 15 ਕਰੋੜ ਰੁਪਿਆ ਲੱਗੇਗਾ। ਉਨ੍ਹਾਂ ਕਿਹਾ ਕਿ ਖਟਕੜ੍ਹ ਕਲਾਂ 'ਚ ਨੌਜਵਾਨਾਂ ਦੇ ਖੇਡਣ ਲਈ ਇਕ ਸਟੇਡੀਅਮ ਬਣਾਇਆ ਜਾਵੇਗਾ, ਜਿਸ 'ਤੇ 12 ਕਰੋੜ ਰੁਪਿਆ ਖ਼ਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਹਾਈਕੋਰਟ ਵੱਲੋਂ ED ਨੂੰ ਨੋਟਿਸ ਜਾਰੀ

ਮੁੱਖ ਮੰਤਰੀ ਨੇ ਨਵੀਆਂ ਸੜਕਾਂ ਅਤੇ ਇਨ੍ਹਾਂ ਦੀ ਮੁਰੰਮਤ ਲਈ 32 ਕਰੋੜ ਰੁਪਏ ਦਾ ਐਲਾਨ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਬਿਜਲੀ ਬਿੱਲਾਂ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ ਅਤੇ ਜਿਹੜੇ ਐਲਾਨ ਉਹ ਕਰਦੇ ਹਨ, ਉਨ੍ਹਾਂ ਨੂੰ ਨਾਲ ਹੀ ਲਾਗੂ ਕੀਤਾ ਜਾਂਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ 'ਚ ਪੈਟਰੋਲ ਅਤੇ ਡੀਜ਼ਲ ਦਾ 10 ਰੁਪਏ ਇਕੱਠਾ ਰੇਟ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨਾਲੋਂ ਪੰਜਾਬ ਦੀ ਬਿਜਲੀ ਸਸਤੀ ਹੈ ਅਤੇ ਗੁਆਂਢੀ ਸੂਬਿਆਂ ਨਾਲੋਂ ਪੈਟਰੋਲ ਅਤੇ ਡੀਜ਼ਲ ਸਸਤਾ ਹੈ।

ਇਹ ਵੀ ਪੜ੍ਹੋ : ਮਜੀਠੀਆ ਨੇ ਤੰਜ ਕੱਸਦਿਆਂ CM ਚੰਨੀ ਨੂੰ ਦਿੱਤਾ ਨਵਾਂ 'ਨਾਂ', ਕੇਜਰੀਵਾਲ ਨੂੰ ਵੀ ਪੁੱਛੇ ਸਵਾਲ

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਦੇਖਿਆ ਹੈ, ਇਸੇ ਲਈ ਇਹ ਕੰਮ ਉਨ੍ਹਾਂ ਨੇ ਕੀਤੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਮੈਂ ਕੇਬਲ ਵਾਲਿਆਂ ਦੀ ਤਾਰ ਕੱਟਣੀ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਵੱਲੋਂ ਬਾਦਲਾਂ 'ਤੇ ਵੀ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਉਹ ਸੀਟਾਂ ਦਿੱਤੀਆਂ ਹਨ, ਜਿੱਥੇ ਪਾਰਟੀ ਦੀ ਵੋਟ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਵੋਟਾਂ ਲੈਣ ਲਈ ਸਾਜ਼ਿਸ਼ ਘੜੀ ਗਈ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News