ਮੋਹਾਲੀ : ਚਰਨਜੀਤ ਚੰਨੀ ਵਲੋਂ 2 ਥਾਵਾਂ 'ਤੇ ਅਚਨਚੇਤ ਚੈਕਿੰਗ
Tuesday, Feb 06, 2018 - 11:55 AM (IST)
ਮੋਹਾਲੀ (ਭਗਵਤ) : ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੰਗਲਵਾਰ ਨੂੰ ਸ਼ਹਿਰ 'ਚ 2 ਥਾਵਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ। ਚੰਨੀ ਨੇ ਪਹਿਲਾਂ ਪੀ. ਟੀ. ਯੂ. ਕੈਂਪਸ 'ਚ ਚੈਕਿੰਗ ਕੀਤੀ, ਜਿਸ ਦੌਰਾਨ ਕਈ ਅਧਿਆਪਕ ਗੈਰ ਹਾਜ਼ਰ ਪਾਏ ਗਏ। ਇਸ ਦੌਰਾਨ ਡਾਇਰੈਕਟਰ ਪ੍ਰਭਜੋਤ ਕੌਰ ਵੀ ਗੈਰਹਾਜ਼ਰ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫੇਜ਼-5 'ਚ 'ਆਈ. ਟੀ. ਆਈ. ਫਾਰ ਵੂਮੈਨ' 'ਚ ਚੈਕਿੰਗ ਕੀਤੀ, ਇੱਥੇ ਵੀ ਕਈ ਅਧਿਆਪਕ ਅਤੇ ਟੈਕਨੀਕਲ ਇੰਸਟਰੱਕਟਰ ਹਾਜ਼ਰੀ ਲਾਉਣ ਤੋਂ ਬਾਅਦ ਫਰਾਰ ਪਾਏ ਗਏ। ਚਰਨਜੀਤ ਸਿੰਘ ਚੰਨੀ ਨੇ ਕਿਹਾ ੇਕ ਇਨ੍ਹਾਂ ਸਾਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ 'ਚ ਬੱਚਿਆਂ ਦੀ ਪੜ੍ਹਾਈ ਨਾਲ ਮਜ਼ਾਕ ਨਾ ਕੀਤਾ ਜਾਵੇ।
