ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ''ਚ ਚੰਨੀ-ਸਿੱਧੂ ਦੀ ਬੈਠਕ, ਸਾਰੇ ਮੁੱਦੇ ਹੱਲ ਕਰਨ ਦਾ ਦੁਆਇਆ ਭਰੋਸਾ
Tuesday, Nov 09, 2021 - 12:31 PM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਦੇ ਸੋਮਵਾਰ ਨੂੰ ਸੱਦੇ ਗਏ ਇਜਲਾਸ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ, ਉੱਥੇ ਹੀ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠਕ ਕੀਤੀ। ਪੰਜਾਬ ਰਾਜਭਵਨ ਦੇ ਗੈਸਟ ਹਾਊਸ ’ਚ ਹੋਈ ਇਸ ਬੈਠਕ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਮੰਤਰੀ ਪਰਗਟ ਸਿੰਘ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਪੁੱਜੇ 'ਨਵਜੋਤ ਸਿੱਧੂ', ਬਾਲਾ ਜੀ ਦੇ ਦਰ 'ਤੇ 'ਸੁਖਬੀਰ ਬਾਦਲ' (ਤਸਵੀਰਾਂ)
ਦੱਸਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਸਵੇਰੇ ਨਵਜੋਤ ਸਿੰਘ ਸਿੱਧੂ ਵੱਲੋਂ ਜਨਤਕ ਤੌਰ ’ਤੇ ਚੁੱਕੇ ਗਏ ਮੁੱਦਿਆਂ ’ਤੇ ਚਰਚਾ ਹੋਈ। ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ ਪਰ ਹੁਣ ਤੱਕ ਕਈ ਭਖਦੇ ਮੁੱਦੇ ਵਿਚਾਲੇ ਹੀ ਲਟਕੇ ਹੋਏ ਹਨ। ਖ਼ਾਸ ਤੌਰ ’ਤੇ 5 ਸੂਤਰੀ ਏਜੰਡੇ ਦੇ ਸਭ ਤੋਂ ਅਹਿਮ ਮੁੱਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਕਰਨ ’ਚ ਸਰਕਾਰ ਠੋਸ ਕਦਮ ਨਹੀਂ ਚੁੱਕ ਸਕੀ ਹੈ।
ਅਜਿਹੇ ’ਚ ਚੋਣਾਂ ਦੇ ਸਮੇਂ ਪੰਜਾਬ ਦੇ 12 ਹਜ਼ਾਰ ਪਿੰਡਾਂ ’ਚ ਜਵਾਬ ਦੇਣਾ ਮੁਸ਼ਕਿਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਮੁੱਖ ਮੰਤਰੀ ਚੰਨੀ ਨੇ ਸਿੱਧੂ ਨੂੰ ਭਰੋਸਾ ਦਿਵਾਇਆ ਹੈ ਕਿ ਸਾਰੇ ਮੁੱਦੇ ਹੱਲ ਕੀਤੇ ਜਾਣਗੇ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਸਮਰਾਲਾ ਚੌਂਕ 'ਚ ਰੋਕਿਆ ਗਿਆ ਟ੍ਰੈਫਿਕ, ਪੁਲਸ ਨੂੰ ਬਦਲਣੇ ਪਏ ਰੂਟ, ਜਾਣੋ ਕਾਰਨ (ਤਸਵੀਰਾਂ)
ਮੁੱਖ ਮੰਤਰੀ ਚੰਨੀ ਵਿਧਾਨ ਸਭਾ ਦੇ ਮੁੱਖ ਦਰਵਾਜ਼ੇ ’ਤੇ ਮੱਥਾ ਟੇਕ ਕੇ ਅੰਦਰ ਗਏ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿਧਾਨ ਸਭਾ ’ਚ ਬਤੌਰ ਮੁੱਖ ਮੰਤਰੀ ਦੇ ਰੂਪ ’ਚ ਦਾਖ਼ਲ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੇ ਮੁੱਖ ਦਰਵਾਜ਼ੇ ’ਤੇ ਮੱਥਾ ਟੇਕ ਕੇ ਅੰਦਰ ਗਏ। ਮੁੱਖ ਮੰਤਰੀ ਚੰਨੀ ਦਾ ਵਿਧਾਨ ਸਭਾ ਇਜਲਾਸ ’ਚ ਹਿੱਸਾ ਲੈਣ ਲਈ ਪੁੱਜਣ ’ਤੇ ਪੰਜਾਬ ਦੇ ਡੀ. ਜੀ. ਪੀ. ਇਕਬਾਲ ਪ੍ਰੀਤ ਸਹੋਤਾ ਅਤੇ ਮੁੱਖ ਸਕੱਤਰ ਨੇ ਸਵਾਗਤ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ