ਨਾਰਾਜ਼ ਹੋਣ ਮਗਰੋਂ ਪਹਿਲੀ ਵਾਰ ਇਕ-ਦੂਜੇ ਨਾਲ ਮੰਚ ਸਾਂਝਾ ਕਰਨਗੇ 'ਚੰਨੀ-ਸਿੱਧੂ', ਕੇਜਰੀਵਾਲ ਨਾਲ ਹੋਵੇਗਾ ਸਾਹਮਣਾ
Monday, Nov 22, 2021 - 10:51 AM (IST)
ਲੁਧਿਆਣਾ (ਹਿਤੇਸ਼/ਰਿੰਕੂ) : ਕਾਂਗਰਸ ਹਾਈਕਮਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਅੰਦਰੂਨੀ ਸਬੰਧ ਤਾਂ ਠੀਕ ਨਹੀਂ ਹੋ ਰਹੇ ਹਨ ਪਰ ਚੋਣਾਂ ਆਉਣ ਦੇ ਮੱਦੇਨਜ਼ਰ ਜਨਤਾ ਦੇ ਸਾਹਮਣੇ ਇਕਜੁੱਟਤਾ ਦਿਖਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤ ਸੋਮਵਾਰ ਨੂੰ ਲੁਧਿਆਣਾ ਤੋਂ ਹੋਵੇਗੀ, ਜਿੱਥੇ ਚੰਨੀ ਅਤੇ ਸਿੱਧੂ ਇਕ-ਦੂਜੇ ਤੋਂ ਨਾਰਾਜ਼ ਹੋਣ ਤੋਂ ਬਾਅਦ ਪਹਿਲੀ ਵਾਰ ਮੰਚ ਸਾਂਝਾ ਕਰਨਗੇ। ਇਸ ਦੇ ਲਈ ਬਕਾਇਦਾ ਗਿੱਲ ਰੋਡ ਦਾਣਾ ਮੰਡੀ ’ਚ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਪੁਲਸ ਪ੍ਰਸ਼ਾਸਨ ਨੇ ਪੂਰੀ ਤਾਕਤ ਝੋਕ ਦਿੱਤੀ ਹੈ, ਉੱਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ੁਦ ਐਤਵਾਰ ਨੂੰ ਦਿਨ ਭਰ ਨੇਤਾਵਾਂ ਨਾਲ ਸਮਾਰੋਹ ਸਥਾਨ ’ਤੇ ਮੌਜੂਦ ਰਹੇ। ਉਨ੍ਹਾਂ ਮੁਤਾਬਕ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਹਲਕਿਆਂ ਦੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ਏਅਰਟੈੱਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ 'ਪ੍ਰੀਪੇਡ' ਪਲਾਨ
ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਮੰਤਰੀ ਆਸ਼ੂ
ਇਸ ਰੈਲੀ ਨੂੰ ਬੈਂਸ ਬ੍ਰਦਰਜ਼ ਦੇ ਹਲਕਿਆਂ ਦੇ ਸੈਂਟਰ ਪੁਆਇੰਟ ’ਤੇ ਰੱਖਿਆ ਗਿਆ ਹੈ, ਜਿਸ ਨੂੰ ਬੈਂਸ ਦੇ ਗੜ੍ਹ ਵਿਚ ਸੰਨ੍ਹ ਲਗਾਉਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਜਿਸ ਦੇ ਤਹਿਤ ਲੋਕਾਂ ਦੀ ਭੀੜ ਜੁਟਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਨਾਲ ਬੈਂਸ ਬ੍ਰਦਰਜ਼ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ’ਤੇ ਵੀ ਰੋਕ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ, 80 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਕੇਜਰੀਵਾਲ ਨਾਲ ਹੋਵੇਗਾ ਸਾਹਮਣਾ
ਚੰਨੀ ਅਤੇ ਸਿੱਧੂ ਨੇ ਜਿਸ ਦਿਨ ਵਿਧਾਨ ਸਭਾ ਚੋਣ ਦਾ ਬਿਗੁਲ ਵਜਾਉਣ ਦਾ ਸ਼ੈਡਿਊਲ ਰੱਖਿਆ ਗਿਆ ਹੈ। ਉਸ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਹਨ। ਉਨ੍ਹਾਂ ਵੱਲੋਂ ਮੋਗਾ ’ਚ ਔਰਤਾਂ ਲਈ ਐਲਾਨ ਕਰਨ ਤੋਂ ਬਾਅਦ ਲੁਧਿਆਣਾ ਵਿਚ ਵੀ ਇੰਡਸਟਰੀ ਦੇ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ