ਚੰਨੀ ਤੇ ਕੇਂਦਰ ''ਚ ਕੀ ਸੈਟਿੰਗ, ਸਾਡੀ ਸਮਝ ਤੋਂ ਬਾਹਰ : ਮਨੀਸ਼ ਸਿਸੋਦੀਆ

Sunday, Oct 17, 2021 - 02:54 AM (IST)

ਅੰਮ੍ਰਿਤਸਰ/ਰਾਮ ਤੀਰਥ, (ਜ.ਬ./ਸੂਰੀ)- ‘ਆਪ’ ਦੇ ਰਾਸ਼ਟਰੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀ. ਐੱਸ. ਐੱਫ. ਦਾ ਦਾਇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੇਂਦਰ ਵਿਚ ਕੀ ਸੈਟਿੰਗ ਹੈ, ਉਸ ਦੀ ਸਮਝ ਤੋਂ ਬਾਹਰ ਹੈ ਪਰ ਇਸ ਫ਼ੈਸਲੇ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ- ਕੇਂਦਰ ਨੇ ਸਖਤੀ ਵਧਾਉਣੀ ਹੈ ਤਾਂ ਬਾਰਡਰ ’ਤੇ ਵਧਾਏ ਜਿੱਥੇ ਰੋਜ਼ਾਨਾ ਡਰੋਨ, ਨਸ਼ੇ ਤੇ ਬੰਬ ਬਰਾਮਦ ਹੁੰਦੇ ਹਨ : ਰੰਧਾਵਾ

ਉਨ੍ਹਾਂ ਜਿਥੇ, ਪੰਜਾਬ ਦੇ ਸਿੱਖ ਸੀ. ਐੱਮ. ਦਾ ਚਿਹਰਾ ਜਲਦ ਹੀ ਐਲਾਨ ਕਰਨ ਦਾ ਰਟਿਆ ਰਟਾਇਆ ਜਵਾਬ ਦਿੱਤਾ, ਉੱਥੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਪੂਰੀ ਤਿਆਰੀ ਦੀ ਵੀ ਗੱਲ ਦੁਹਰਾਈ। ਉਨ੍ਹਾਂ ਨੇ ਸਿੰਘੂ ਬਾਰਡਰ ’ਤੇ ਬੀਤੇ ਦਿਨੀਂ ਹੋਈ ਨੌਜਵਾਨ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਵੀ ਇਸ ਨੂੰ ਉਸ ਨਜ਼ਰੀਏ ਨਾਲ ਦੇਖਦੀ ਹੈ, ਜਿਵੇਂ ਇਕ ਆਮ ਆਦਮੀ ਦੇਖਦਾ ਹੈ। ਸਿਸੋਦੀਆ ਇੱਥੇ ਸ਼੍ਰੀ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਆਏ ਸਨ।

ਇਹ ਵੀ ਪੜ੍ਹੋ- ਕਿਸਾਨ ਜਥੇਬੰਦੀਆਂ 18 ਅਕਤੂਬਰ ਨੂੰ ਦੇਸ਼ ਭਰ ’ਚ ਰੋਕਣਗੀਆਂ ਰੇਲਾਂ

ਇਸ ਮੌਕੇ ਪੰਜਾਬ ਤੋਂ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਸਿੰਘ ਚੀਮਾ, ਸਾਬਕਾ ਡੀ. ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ, ਪ੍ਰਦੇਸ਼ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਜੀਵਨ ਜੋਤ ਕੌਰ ਅਤੇ ਪ੍ਰਦੇਸ਼ ਸੰਯੁਕਤ ਸਕੱਤਰ ਅਸ਼ੋਕ ਤਲਵਾੜ ਨੇ ਮਨੀਸ਼ ਸਿਸੋਦੀਆ ਦਾ ਸਵਾਗਤ ਕੀਤਾ। ਇਸ ਦੇ ਬਾਅਦ ਸਿਸੋਦੀਆ ਸ਼੍ਰੀ ਰਾਮ ਤੀਰਥ ਧਾਮ ਪਹੁੰਚੇ ਅਤੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੇ ਸਾਹਮਣੇ ਨਤਮਸਤਕ ਹੋ ਕੇ ਪੰਜਾਬ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ।


Bharat Thapa

Content Editor

Related News