ਸੰਵਿਧਾਨ ''ਚ ਬਦਲਾਅ ਸਬੰਧੀ ਆ ਰਹੇ ਬਿਆਨਾਂ ਵਿਰੁੱਧ ਬੀ. ਆਰ. ਪੀ. ਨੇ ਦਿੱਤਾ ਏ. ਡੀ. ਸੀ. ਨੂੰ ਮੰਗ-ਪੱਤਰ
Monday, Sep 25, 2017 - 11:27 AM (IST)
ਜਲੰਧਰ(ਜਤਿੰਦਰ, ਮਾਹੀ)— ਆਰ. ਐੱਸ. ਐੱਸ. ਦੇ ਇਸ਼ਾਰੇ 'ਤੇ ਸੰਵਿਧਾਨ 'ਚ ਕੀਤੇ ਜਾ ਰਹੇ ਬਦਲਾਵਾਂ ਦੇ ਵਿਰੋਧ 'ਚ ਭਾਰਤੀ ਰਿਪਬਲਿਕਨ ਪਾਰਟੀ (ਬੀ. ਆਰ. ਪੀ.) ਨੇ ਰਾਸ਼ਟਰਪਤੀ ਦੇ ਨਾਂ ਇਕ ਮੰਗ ਪੱਤਰ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੂੰ ਦੇ ਕੇ ਮੰਗ ਕੀਤੀ ਕਿ ਇਸ ਸਬੰਧੀ ਵਾਰ-ਵਾਰ ਬਿਆਨ ਦੇਣ ਵਾਲੇ ਆਰ. ਐੱਸ. ਐੱਸ. ਦੇ ਪ੍ਰਧਾਨ ਮੋਹਨ ਭਾਗਵਤ ਤੇ ਹੋਰਨਾਂ ਨੂੰ ਚੁੱਪ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਕ ਡੂੰਘੀ ਸਾਜ਼ਿਸ਼ ਤਹਿਤ ਆਰ. ਐੱਸ. ਐੱਸ. ਵਲੋਂ ਸੰਵਿਧਾਨ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਵਫਦ 'ਚ ਕੁਮਾਰ ਨਾਗ ਭਾਰਤੀ, ਹਰਦੁਆਰੀ ਲਾਲ, ਬਿਧੀ ਚੰਦ, ਵਰੁਣ ਕਲੇਰ, ਮੋਹਣ ਲਾਲ, ਅਨੁਪਮਾ ਸਿੰਘ, ਸਤਪਾਲ, ਮੁਕੇਸ਼ ਸਿੰਘ ਬਰਾੜ, ਸੁਮੀਤ, ਹਰਸ਼, ਰਮੇਸ਼ ਕਾਲਾ ਆਦਿ ਮੌਜੂਦ ਸਨ।
