ਸਬ-ਵੇ ਬਣਾਉਣ ਲਈ ਸ਼ਤਾਬਦੀ ਸਮੇਤ ਕਈ ਟਰੇਨਾਂ ਦੇ ਰੂਟ ਬਦਲੇ

Sunday, Dec 03, 2017 - 09:29 AM (IST)

ਸਬ-ਵੇ ਬਣਾਉਣ ਲਈ ਸ਼ਤਾਬਦੀ ਸਮੇਤ ਕਈ ਟਰੇਨਾਂ ਦੇ ਰੂਟ ਬਦਲੇ


ਚੰਡੀਗੜ੍ਹ (ਲਲਨ) - ਦੱਪਰ-ਲਲੜੂ ਵਿਚਕਾਰ ਬਣ ਰਹੇ ਸਬ-ਵੇ ਦੀ ਉਸਾਰੀ ਕਾਰਨ ਚੰਡੀਗੜ੍ਹ-ਅੰਬਾਲਾ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਦੇ ਰੂਟ 'ਚ ਤਬਦੀਲੀ ਤੇ ਕਾਲਕਾ-ਦਿੱਲੀ ਵਿਚਕਾਰ ਚੱਲਣ ਵਾਲੀ ਪੈਸੰਜਰ ਟਰੇਨ ਨੂੰ 4 ਤੇ 5 ਦਸੰਬਰ ਲਈ ਰੱਦ ਐਲਾਨ ਦਿੱਤਾ ਗਿਆ ਹੈ। ਰੇਲਵੇ ਵਲੋਂ ਸਬ-ਵੇ ਦੀ ਉਸਾਰੀ ਕਾਰਨ ਇਸ ਰੂਟ ਨੂੰ 5 ਦਸੰਬਰ ਤਕ ਰਾਤ 8.20 ਤੋਂ ਸਵੇਰੇ 6.15 ਵਜੇ ਤਕ ਬੰਦ ਰੱਖਿਆ ਜਾਏਗਾ। ਇਸ ਕਾਰਨ ਸ਼ਤਾਬਦੀ ਸਮੇਤ ਚੰਡੀਗੜ੍ਹ ਤੇ ਕਾਲਕਾ ਤੋਂ ਚੱਲਣ ਵਾਲੀਆਂ 5 ਟਰੇਨਾਂ ਦੇ ਰੂਟ 'ਚ ਤਬਦੀਲੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਗੱਡੀ ਨੰਬਰ 12311 ਕਾਲਕਾ-ਹਾਵੜਾ ਮੇਲ ਦੇ ਰੂਟ 'ਚ ਤਬਦੀਲੀ ਕੀਤੀ ਗਈ ਹੈ। ਇਸ ਦਿਨ ਇਹ ਗੱਡੀ ਅੰਬਾਲਾ-ਸਰਹਿੰਦ-ਮੋਰਿੰਡਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇਗੀ।

ਰੂਟ 'ਚ ਕੀਤੀ ਗਈ ਤਬਦੀਲੀ
. ਗੱਡੀ ਨੰਬਰ 12045 ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈੱਸ ਨੂੰ ਅੰਬਾਲਾ-ਸਰਹਿੰਦ-ਮੋਰਿੰਡਾ
. ਗੱਡੀ ਨੰਬਰ 12232 ਚੰਡੀਗੜ੍ਹ-ਲਖਨਊ ਸਦਭਾਵਨਾ ਸੁਪਰਫਾਸਟ ਟਰੇਨ ਮੋਹਾਲੀ-ਮੋਰਿੰਡਾ-ਸਰਹਿੰਦ
. ਗੱਡੀ ਨੰਬਰ 14887 ਕਾਲਕਾ-ਬਾੜਮੇੜ ਮੋਹਾਲੀ-ਮੋਰਿੰਡਾ-ਸਰਹਿੰਦ
. ਗੱਡੀ ਨੰਬਰ 12312 ਕਾਲਕਾ-ਹਾਵੜਾ ਮੇਲ ਮੋਹਾਲੀ-ਮੋਰਿੰਡਾ-ਸਰਹਿੰਦ ਦੇ ਰਸਤੇ ਹੁੰਦੇ ਹੋਏ ਅੱਗੇ ਜਾਏਗੀ।


Related News