ਕਾਂਗਰਸ ਵੱਲੋਂ ਮੁੱਖ ਮੰਤਰੀ ਬਦਲਣਾ ਬਹੁਜਨ ਸਮਾਜ ਪਾਰਟੀ ਦੀ ਜਿੱਤ: ਜਸਵੀਰ ਸਿੰਘ ਗੜ੍ਹੀ

Saturday, Sep 18, 2021 - 08:29 PM (IST)

ਚੰਡੀਗੜ੍ਹ/ ਜਲੰਧਰ: ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣਾ ਬਹੁਜਨ ਸਮਾਜ ਪਾਰਟੀ ਦੀ ਜਿੱਤ ਹੈ ਅਤੇ ਇਹ ਬਸਪਾ ਦੀ ਮਜ਼ਬੂਤੀ ਦੀ ਹੀ ਨਿਸ਼ਾਨੀ ਹੈ ਕਿ ਕਾਂਗਰਸ ਪਾਰਟੀ ਦਾ ਸਾਰਾ ਜ਼ੋਰ ਹੁਣ ਇਸ ਗੱਲ 'ਤੇ ਲੱਗਿਆ ਹੋਇਆ ਹੈ ਕਿ ਬਸਪਾ ਨੂੰ ਪੰਜਾਬ ਵਿੱਚ ਰੋਕਿਆ ਕਿਵੇਂ ਜਾਵੇ ਪਰ ਬਸਪਾ ਕਾਂਗਰਸ ਦੇ ਰੋਕਿਆਂ ਨਹੀਂ ਰੁਕਣ ਵਾਲੀ ਕਿਉਂਕਿ ਬਸਪਾ ਦੇ ਵਰਕਰਾਂ ਵੱਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਹੁਣ ਜੇਕਰ ਇੰਤਜ਼ਾਰ ਹੈ ਤਾਂ ਉਹ ਸਿਰਫ ਅਤੇ ਸਿਰਫ ਚੋਣਾਂ ਦੇ ਐਲਾਨ ਦਾ ਹੈ।

ਇਹ ਵੀ ਪੜ੍ਹੋ- ਕੈਪਟਨ ਦਾ ਅਸਤੀਫਾ ਕਾਂਗਰਸ ਵੱਲੋਂ ਪੰਜਾਬ ਦੀ ਕਾਰਗੁਜ਼ਾਰੀ 'ਚ ਨਾਕਾਮ ਰਹਿਣ ਦਾ ਕਬੂਲਨਾਮਾ : ਸੁਖਬੀਰ
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤਾਂ ਦੇ ਸੰਦਰਭ ਵਿੱਚ ਪੱਤਰਕਾਰਾਂ ਨਾਲ ਮੁਖਾਤਬ ਸੀ ਜਿੱਥੇ ਉਨ੍ਹਾਂ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਸਾਲ 2002 ਤੋਂ 2007 ਤੱਕ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਨ ਅਤੇ ਉਸ ਸਮੇਂ ਕੈਪਟਨ ਦੇ ਖ਼ਿਲਾਫ਼ ਇਸ ਤੋਂ ਵੱਡੀ ਬਗਾਵਤ ਹੋਈ ਸੀ ਪਰ ਉਸ ਬਗਾਵਤ ਦੌਰਾਨ ਕਾਂਗਰਸ ਹਾਈਕਮਾਨ ਕੈਪਟਨ ਦੀ ਪਿੱਠ 'ਤੇ ਡਟ ਕੇ ਖੜ੍ਹੀ ਸੀ ਜਦਕਿ ਇਸ ਵਾਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਤੇ ਹਾਈਕਮਾਨ ਨੂੰ ਇਸ ਗੱਲ ਦਾ ਸਪੱਸ਼ਟ ਤੌਰ 'ਤੇ ਪਤਾ ਲੱਗ ਚੁਕਿਆ ਹੈ ਕਿ ਬਸਪਾ ਨੇ ਪੰਜਾਬ ਵਿੱਚ ਕਾਂਗਰਸ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ ਅਤੇ ਇਹ ਬਸਪਾ ਵਲੋਂ ਹਿਲਾਈਆਂ ਹੋਈਆਂ ਜੜ੍ਹਾਂ ਦਾ ਹੀ ਅਸਰ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਆਪਣੀ ਕੁਰਸੀ ਤੋਂ ਭੁੜਕ ਕੇ ਹੇਠਾਂ ਜਾ ਡਿੱਗਿਆ ਹੈ। 

ਇਹ ਵੀ ਪੜ੍ਹੋ- ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਕੀਤਾ ਸਵੀਕਾਰ
ਸਰਦਾਰ ਗੜ੍ਹੀ ਨੇ ਕਿਹਾ ਕਿ ਉਹ ਇਸ ਗੱਲ ਦੀ ਕਾਂਗਰਸ ਨੂੰ ਚੁਣੌਤੀ ਦਿੰਦੇ ਹਨ ਕਿ ਜਿਹੜਾ ਦੂਸਰਾ ਵੀ ਮੁੱਖ ਮੰਤਰੀ ਬਿਠਾਉਣਗੇ ਜਾਂ ਦੂਸਰੇ ਦੇ ਨਾਲ ਜਾਤੀਵਾਦੀ ਰਾਜਨੀਤੀ ਦੇ ਤਹਿਤ ਹੋਰ ਵੀ ਇੱਕ ਦੋ ਬਾਹਾਂ ਬਿਠਾ ਸਕਦੇ ਹਨ ਪਰ ਬਸਪਾ ਕਾਂਗਰਸ ਨੂੰ 2022 ‘ਚ ਸਬਕ ਸਿਖਾਏਗੀ। ਉਹ ਜਿੰਨੇ ਮਰਜ਼ੀ ਮੁੱਖ ਮੰਤਰੀ ਬਦਲ ਲੈਣ ਕੋਈ ਫਰਕ ਨਹੀਂ ਪਵੇਗਾ। ਅਸਲ ਵਿੱਚ ਕਾਂਗਰਸ ਜਿਹੜੀ ਫੇਲ੍ਹ ਹੋਈ ਹੈ ਉਸਦਾ ਇੱਕੋ ਇੱਕ ਕਾਰਣ ਇਹ ਹੀ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਉਹ ਵਾਅਦੇ ਪੁਰੇ ਨਹੀਂ ਕੀਤੇ। 


Bharat Thapa

Content Editor

Related News