ਚੰਡੀਗੜ੍ਹ ''ਚ ਰਿਹਰਸਲ ਦੌਰਾਨ ਪੁਲਸ ਨੇ ਬਦਲਿਆ ਟ੍ਰੈਫਿਕ ਰੂਟ

Wednesday, Jan 24, 2024 - 11:32 AM (IST)

ਚੰਡੀਗੜ੍ਹ ''ਚ ਰਿਹਰਸਲ ਦੌਰਾਨ ਪੁਲਸ ਨੇ ਬਦਲਿਆ ਟ੍ਰੈਫਿਕ ਰੂਟ

ਚੰਡੀਗੜ੍ਹ (ਸੁਸ਼ੀਲ) : ਗਣਤੰਤਰ ਦਿਹਾੜੇ ਦੀ ਪਰੇਡ ਲਈ ਚੰਡੀਗੜ੍ਹ ਪੁਲਸ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਰਿਹਰਸਲ ਕਰੇਗੀ। ਇਸ ਲਈ ਚੰਡੀਗੜ੍ਹ ਪੁਲਸ ਨੇ ਐਤਵਾਰ ਸਵੇਰੇ 9.30 ਤੋਂ ਸਵੇਰੇ 10.15 ਵਜੇ ਤੱਕ ਟ੍ਰੈਫਿਕ ਰੂਟ ਵਿਚ ਬਦਲਾਅ ਕੀਤਾ ਹੈ। ਘਰੋਂ ਨਿਕਲਦੇ ਸਮੇਂ ਟ੍ਰੈਫਿਕ ਰੂਟ ਨੂੰ ਦੇਖ ਕੇ ਹੀ ਨਿਕਲੋ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
ਇਨ੍ਹਾਂ ਟ੍ਰੈਫਿਕ ਰੂਟਾਂ ’ਤੇ ਵਾਹਨ ਲੈ ਕੇ ਜਾਣ ਤੋਂ ਬਚੋ
ਪੰਜਾਬ ਰਾਜ ਭਵਨ ਤੋਂ ਸੈਕਟਰ-5-6/7-8 ਚੌਂਕ (ਹੀਰਾ ਸਿੰਘ ਚੌਕ) ਵੱਲ, ਸਿੱਧਾ 4/5-8/9 ਚੌਂਕ ਵੱਲ, ਸਿੱਧਾ ਸੈਕਟਰ-3/4-9/10 ਚੌਂਕ (ਨਿਊ ਬੈਰੀਕੇਡ ਚੌਂਕ) ਵੱਲ ਸਿੱਧੇ ਸੈਕਟਰ-1/3/4 ਚੌਂਕ (ਪੁਰਾਣਾ ਬੈਰੀਕੇਡ ਚੌਂਕ) ਵੱਲ ਮੁੜੋ । ਵਾਰ ਮੈਮੋਰੀਅਲ, ਬੋਗਨਵੇਲੀਆ ਗਾਰਡਨ, ਸੈਕਟਰ-3 ਚੰਡੀਗੜ੍ਹ ਵੱਲ ਖੱਬੇ ਮੁੜੋ। ਵਾਰ ਮੈਮੋਰੀਅਲ ਤੋਂ ਬੋਗਨਵੇਲੀਆ ਗਾਰਡਨ ਵੱਲ ਨਾ ਜਾਓ। ਸੈਕਟਰ-3 ਤੋਂ ਪੁਰਾਣੇ ਬੈਰੀਕੇਡ ਚੌਂਕ ਵੱਲ, ਮਟਕਾ ਚੌਂਕ ਵੱਲ ਸੱਜੇ ਮੁੜੋ ਤੇ ਪਰੇਡ ਗਰਾਊਂਡ ਸੈਕਟਰ-17 ਵੱਲ ਸੱਜੇ ਮੁੜੋ। ਟ੍ਰੈਫਿਕ ਪੁਲਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਾਮ ਤੋਂ ਬਚਣ ਲਈ ਉਪਰੋਕਤ ਦਿੱਤੇ ਗਏ ਸਮੇਂ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰੋ।


author

Babita

Content Editor

Related News