ਚੰਡੀਗੜ੍ਹ ਨੂੰ ਟੂਰਿਜ਼ਮ ਸਪਾਟ ਵਿਕਸਿਤ ਕਰਨ ਲਈ ਕੇਂਦਰ ਤੋਂ ਮਿਲਣਗੇ 100 ਕਰੋੜ
Monday, Feb 17, 2020 - 12:13 PM (IST)
ਚੰਡੀਗੜ੍ਹ (ਸਾਜਨ) : ਭਾਰਤ ਸਰਕਾਰ ਦੀ ਆਪਣੇ ਦੇਸ਼ ਦਰਸ਼ਨ ਸਕੀਮ ਦੇ ਤਹਿਤ ਚੰਡੀਗੜ੍ਹ ਦਾ ਟੂਰਿਜ਼ਮ ਵਿਭਾਗ ਸ਼ਹਿਰ ਦੀਆਂ ਸਾਰੀਆਂ ਮੁੱਖ ਸਰਕਾਰੀ ਇਮਾਰਤਾਂ ਨੂੰ ਇਲਿਊਮੀਨੇਟ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਮਕਸਦ ਹੈ ਕਿ ਸਰਕਾਰੀ ਬਿਲਡਿੰਗਾਂ ਜੋ ਸ਼ਹਿਰ ਦੇ ਕੰਮਕਾਜ ਨੂੰ ਨਿਪਟਾ ਰਹੀਆਂ ਹਨ, ਉਨ੍ਹਾਂ ਤੋਂ ਲੋਕ ਵਾਕਿਫ ਹੋ ਸਕਣ ਅਤੇ ਰੋਜ਼ਾਨਾ ਦੇ ਕੰਮਕਾਰ ਲਈ ਉਧਰ ਰੁਖ਼ ਕਰ ਸਕਣ। ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਲਈ 100 ਕਰੋੜ ਰੁਪਏ ਦੀ ਰਕਮ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੀ ਹੈ।
ਛੇਤੀ ਹੀ ਯੋਜਨਾ 'ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸਕੀਮ ਦੇ ਤਹਿਤ ਸ਼ਹਿਰ ਦੇ ਵਰਤਮਾਨ ਜਾਂ ਬਣ ਰਹੇ ਮਿਊਜ਼ੀਅਮਾਂ ਨੂੰ ਵੀ ਲਾਈਟਾਂ ਨਾਲ ਜਗਮਗਾਉਣ ਦੀ ਤਿਆਰੀ ਹੈ। ਸ਼ਹਿਰ 'ਚ ਟੂਰਿਸਟਾਂ ਨੂੰ ਆਕਰਸ਼ਿਤ ਕਰਨਾ ਅਤੇ ਮੁੱਖ ਬਿਲਡਿੰਗਾਂ ਦੀ ਲੋਕਾਂ ਨੂੰ ਪਹਿਚਾਣ ਕਰਵਾਉਣਾ ਸਕੀਮ ਦਾ ਮਕਸਦ ਹੈ। ਅੰਤਰਰਾਸ਼ਟਰੀ ਟੂਰਿਸਟਾਂ ਨੂੰ ਸ਼ਹਿਰ ਦੀ ਅਮਾਨਤ ਅਤੇ ਟੂਰਿਸਟ ਪਲੇਸਾਂ ਵੱਲ ਬੁਲਾਉਣਾ ਵੀ ਇਸ ਪਲਾਨ 'ਚ ਸ਼ਾਮਲ ਹੈ। ਟੂਰਿਜ਼ਮ ਦੇ ਲਿਹਾਜ਼ ਨਾਲ ਚੰਡੀਗੜ੍ਹ ਹੁਣ ਤੱਕ ਕੋਈ ਵੱਡਾ ਡੈਸਟੀਨੇਸ਼ਨ ਨਹੀਂ ਬਣ ਸਕਿਆ ਹੈ। ਇਥੇ ਇਕ-ਦੋ ਪ੍ਰਮੁੱਖ ਟੂਰਿਸਟ ਸਥਾਨਾਂ ਤੋਂ ਇਲਾਵਾ ਕੋਈ ਜ਼ਿਆਦਾ ਦੇਖਣ ਦੀਆਂ ਚੀਜ਼ਾਂ ਵੀ ਨਹੀਂ ਹਨ।
ਇਸ ਨੂੰ ਧਿਆਨ 'ਚ ਰੱਖਦਿਆਂ ਚੰਡੀਗੜ੍ਹ ਨੂੰ ਇਕ ਟੂਰਿਸਟ ਡੈਸਟੀਨੇਸ਼ਨ ਵਿਕਸਿਤ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ। ਰੋਜ਼ ਗਾਰਡਨ, ਰਾਕ ਗਾਰਡਨ ਜਾਂ ਸੁਖਨਾ ਲੇਕ ਹੀ ਹੁਣ ਤੱਕ ਟੂਰਿਸਟਾਂ ਨੂੰ ਆਕਰਸ਼ਿਤ ਕਰਦੇ ਰਹੇ ਹਨ ਪਰ ਹੁਣ ਕੁਝ ਹੋਰ ਥਾਵਾਂ ਨੂੰ ਵੀ ਵਿਕਸਿਤ ਕਰਨ ਦੀ ਤਿਆਰੀ ਹੈ। ਸ਼ਹਿਰ 'ਚ ਮਿਊਜ਼ੀਅਮ ਬਣਾਏ ਜਾ ਰਹੇ ਹਨ। ਸੁਖਨਾ 'ਤੇ ਐਡਵੈਂਚਰ ਸਪੋਟਰਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਟੂਰਿਸਟ ਡੈਸਟੀਨੇਸ਼ਨ ਬਣਾਉਣ ਲਈ 100 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ। ਲੀ ਕਾਰਬੂਜ਼ੀਏ ਦੀਆਂ ਧਰੋਹਰਾਂ, ਜਿਸ 'ਚ ਪੰਜਾਬ ਅਤੇ ਹਰਿਆਣਾ ਦੀਆਂ ਵਿਧਾਨਸਭਾਵਾਂ, ਕੈਪੀਟੋਲ ਕੰਪਲੈਕਸ, ਲੀ-ਕਾਰਬੂਜ਼ੀਏ ਦਾ ਘਰ ਆਦਿ ਨੂੰ ਵੀ ਲਾਈਟਾਂ ਨਾਲ ਜਗਮਗਾਇਆ ਜਾਵੇਗਾ। ਕੇਂਦਰ ਸਰਕਾਰ ਦੀਆਂ ਪਹਿਲਾਂ ਹੀ ਸ਼ਹਿਰ 'ਚ ਸਵੱਛ ਭਾਰਤ ਅਭਿਆਨ, ਸਕਿਲ ਇੰਡੀਆ, ਮੇਕ ਇਨ ਇੰਡੀਆ ਵਰਗੀਆਂ ਸਕੀਮਾਂ ਚੱਲ ਰਹੀਆਂ ਹਨ।
ਟੂਰਿਜ਼ਮ ਸੈਕਟਰ ਨੂੰ ਵੀ ਕੇਂਦਰ ਸਰਕਾਰ ਵਿਕਸਿਤ ਕਰਨਾ ਚਾਹੁੰਦੀ ਹੈ, ਜਿਸ ਦੇ ਤਹਿਤ ਇਸ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਟੂਰਿਸਟ ਸਥਾਨਾਂ ਨੂੰ ਵਿਕਸਿਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੀ ਜਾ ਰਹੀ ਇਸ ਸਕੀਮ ਨਾਲ ਨਾ ਸਿਰਫ਼ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਸਗੋਂ ਆਰਥਿਕ ਪੱਧਰ 'ਤੇ ਵਿਕਾਸ ਨੂੰ ਰਫ਼ਤਾਰ ਮਿਲੇਗੀ। ਕੇਂਦਰ ਸਰਕਾਰ ਨੇ ਯੋਜਨਾ 'ਤੇ ਚੰਡੀਗੜ੍ਹ ਨੂੰ ਪੈਸਾ ਦਿੰਦੇ ਸਮੇਂ ਵੀ ਇਹੀ ਚੀਜ਼ ਦੁਹਰਾਈ ਹੈ ਕਿ ਟੂਰਿਜ਼ਮ ਦੇ ਪੋਟੈਂਸ਼ਲ ਨੂੰ ਟੈਪ ਕਰੋ ਅਤੇ ਇਸ ਤੋਂ ਆਰਥਿਕ ਤੌਰ 'ਤੇ ਲਾਭ ਪ੍ਰਾਪਤ ਕਰੋ। ਟੂਰਿਜ਼ਮ ਦੇ ਵੱਖ-ਵੱਖ ਪਹਿਲੂਆਂ, ਜਿਸ 'ਚ ਵੱਖ-ਵੱਖ ਬਿਲਡਿੰਗਾਂ ਨੂੰ ਜਗਮਗਾਉਣਾ ਸ਼ਾਮਲ ਹੈ, ਨੂੰ ਲੈ ਕੇ ਜੋ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ ਉਸ ਨੂੰ ਪੂਰੇ ਬਜਟ ਸਹਿਤ ਕੇਂਦਰੀ ਟੂਰਿਜ਼ਮ ਮੰਤਰਾਲੇ ਦੇ ਕੋਲ ਭੇਜਿਆ ਜਾਵੇਗਾ। ਮਨਿਸਟਰੀ ਦੀ ਅਪਰੂਵਲ ਤੋਂ ਬਾਅਦ ਇਸ ਬਜਟ ਨੂੰ ਮਨਜ਼ੂਰੀ ਮਿਲ ਜਾਵੇਗੀ ਅਤੇ ਵੱਖ-ਵੱਖ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਹੋ ਜਾਵੇਗਾ। ਹੈਰੀਟੇਜ ਟੂਰਿਸਟ ਸਪਾਟ ਚੰਡੀਗੜ੍ਹ ਹੱਟ ਵੀ ਕਲਾਗ੍ਰਾਮ ਕੋਲ ਤਿਆਰ ਕੀਤਾ ਜਾ ਰਿਹਾ ਹੈ। ਇਸ ਟੂਰਿਸਟ ਸਪਾਟ 'ਤੇ ਇੰਡੀਅਨ ਆਰਟ ਅਤੇ ਹੈਰੀਟੇਜ ਦਾ ਸਮਾਗਮ ਹੋਵੇਗਾ। ਇਥੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ।
ਇਹ ਹੈ ਪ੍ਰਸ਼ਾਸਨ ਦੀ ਪਲਾਨਿੰਗ
ਬੋਟੇਨੀਕਲ ਗਾਰਡਨ 'ਚ ਰੈਪਲਿੰਗ, ਆਸਟ੍ਰੀਅਨ ਟ੍ਰਾਲੀ, ਜੋਰਬਿੰਗ, ਸ਼ੂਟਿੰਗ ਰੇਂਜ, ਕਲਾਈਂਬਿੰਗ ਵਾਲ, ਕਲਾਈਂਬਿੰਗ ਜਿਮਨੇਜ਼ੀਅਮ, ਗੋਲਡ ਮਾਈਨ, ਟਰੇਜਰ ਹੰਟ ਸ਼ੁਰੂ ਕੀਤੇ ਜਾਣਗੇ, ਉਥੇ ਹੀ ਦੂਜੇ ਪਾਸੇ ਸੁਖਨਾ ਲੇਕ 'ਤੇ ਰੋਇੰਗ ਬੋਟਸ, ਜੈਟ ਸਕਾਇਸ, ਸਪੀਡ ਬੋਟਸ, ਪੈਡਲ ਬੋਟਸ, ਕਿਆਕਸ ਅਤੇ ਕੈਨੋਇੰਗ ਸ਼ੁਰੂ ਕਰਨ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ।