ਚੰਡੀਗੜ੍ਹ ਸੀਟ ਤੋਂ 36 ਉਮੀਦਵਾਰਾਂ ''ਚ 9 ਮਹਿਲਾ ਉਮੀਦਵਾਰ ਮੈਦਾਨ ''ਚ

Saturday, May 18, 2019 - 12:46 PM (IST)

ਚੰਡੀਗੜ੍ਹ ਸੀਟ ਤੋਂ 36 ਉਮੀਦਵਾਰਾਂ ''ਚ 9 ਮਹਿਲਾ ਉਮੀਦਵਾਰ ਮੈਦਾਨ ''ਚ

ਚੰਡੀਗੜ੍ਹ (ਸਾਜਨ) : ਲੋਕ ਸਭਾ ਚੋਣਾਂ ਸਬੰਧੀ ਚੰਡੀਗੜ੍ਹ ਸੰਸਦੀ ਸੀਟ 'ਤੇ ਚੱਲ ਰਹੇ ਚੋਣ ਪ੍ਰਚਾਰ 'ਤੇ ਸ਼ੁੱਕਰਵਾਰ ਸ਼ਾਮ 6 ਵਜੇ ਵਿਰਾਮ ਲੱਗ ਗਿਆ। ਐਤਵਾਰ ਨੂੰ ਸ਼ਹਿਰ ਦੇ 6 ਲੱਖ, 46 ਹਜ਼ਾਰ, 84 ਵੋਟਰ ਚੋਣ ਮੈਦਾਨ 'ਚ ਉਤਰ ਕੇ 36 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੰਡੀਗੜ੍ਹ ਸੀਟ ਤੋਂ ਚੋਣਾਂ ਲੜ ਰਹੇ ਉਮੀਦਵਾਰਾਂ 'ਚੋਂ 9 ਮਹਿਲਾ ਉਮੀਦਵਾਰਾਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।
ਚੋਣ ਵਿਭਾਗ ਵਲੋਂ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਕਮਿਸ਼ਨ ਵੋਟਿੰਗ ਦਰ ਵਧਾਉਣ ਲਈ ਵੋਟਿੰਗ ਕੇਂਦਰਾਂ 'ਤੇ ਪਹਿਲਾਂ ਵੋਟ ਪਾਉਣ ਵਾਲੇ ਦਿਵਿਆਂਗਾਂ, ਔਰਤਾਂ ਤੇ ਬਜ਼ੁਰਗਾਂ ਨੂੰ ਸਰਪ੍ਰਾਈਜ਼ ਗਿਫਟ ਦੇਵੇਗਾ, ਜਿਸ ਸਬੰਧੀ ਸ਼ੁੱਰਵਾਰ ਨੂੰ ਯੂ. ਟੀ. ਗੈਸਟ ਹਾਊਸ 'ਚ ਰਿਟਰਨਿੰਗ ਅਫਸਰ ਮਨਦੀਪ ਸਿੰਘ ਬਰਾੜ ਅਤੇ ਐੱਸ. ਐੱਸ. ਪੀ. ਚੰਡੀਗੜ੍ਹ ਨੇ ਪ੍ਰੈਸ ਕਾਨਫਰੰਸ ਕਰ ਕੇ ਚੋਣਾਂ ਸਬੰਧੀਆਂ ਕੀਤੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਉਮੀਦਵਾਰਾਂ ਦੀ ਗਿਣਤੀ ਵਧਣ ਕਾਰਨ ਬੈਲਟ ਯੂਨਿਟ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ। 


author

Babita

Content Editor

Related News