ਚੰਡੀਗੜ੍ਹ 'ਚ ਸਕੂਲਾਂ ਦੇ ਬਾਹਰ ਨਹੀਂ ਵਿਕੇਗਾ ਤੰਬਾਕੂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

12/21/2022 2:28:13 PM

ਚੰਡੀਗੜ੍ਹ : ਚੰਡੀਗੜ੍ਹ ਦੇ ਸਕੂਲਾਂ ਦੇ ਬਾਹਰ ਹੁਣ ਤੰਬਾਕੂ ਨਹੀਂ ਵੇਚਿਆ ਜਾਵੇਗਾ। ਦਰਅਸਲ ਬੀਤੀ 18 ਦਸੰਬਰ ਨੂੰ ਚਾਈਲਡ ਪਾਰਲੀਮੈਂਟ 'ਚ ਸਕੂਲਾਂ ਦੇ ਬਾਹਰ ਨਸ਼ੇ ਵਿਕਣ ਦਾ ਮੁੱਦਾ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ। ਸਿੱਖਿਆ ਸਕੱਤਰ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਚੰਡੀਗੜ੍ਹ 'ਚ ਸਕੂਲਾਂ ਦੇ 100 ਮੀਟਰ ਦੇ ਘੇਰੇ 'ਚ ਤੰਬਾਕੂ ਦੇ ਉਤਪਾਦਾਂ ਦੀ ਵਿਕਰੀ ਨਾ ਹੋਵੇ। ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੀਜ਼ਨ ਦੀ ਪਹਿਲੀ ਧੁੰਦ : ਹਵਾਈ ਅੱਡੇ 'ਤੇ ਲੈਂਡਿੰਗ ਲਈ ਅੱਧਾ ਘੰਟਾ ਹਵਾ 'ਚ ਉੱਡਦਾ ਰਿਹਾ ਜਹਾਜ਼

ਸਿੱਖਿਆ ਸਕੱਤਰ ਨੇ ਜਾਰੀ ਹੁਕਮਾਂ 'ਚ ਕਿਹਾ ਹੈ ਕਿ ਸਕੂਲਾਂ ਦੇ ਆਸ-ਪਾਸ ਅਚਨਚੇਤ ਚੈਕਿੰਗ ਕੀਤੀ ਜਾਵੇ। ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲਸ ਦੇ ਨਾਲ ਵੀ ਸਾਂਝੀ ਕੀਤੀ ਜਾਵੇ ਤਾਂ ਜੋ ਪੁਲਸ ਦਾ ਸਹਿਯੋਗ ਲਿਆ ਜਾ ਸਕੇ।

ਇਹ ਵੀ ਪੜ੍ਹੋ : ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਧੀ ਨੂੰ ਮਿਲਿਆ 58 ਲੱਖ ਦਾ ਪੈਕਜ, ਨਾਈਜੀਰੀਆ 'ਚ ਕਰੇਗੀ ਨੌਕਰੀ

ਦੱਸਣਯੋਗ ਹੈ ਕਿ ਚਾਈਲਡ ਪਾਰਲੀਮੈਂਟ 'ਚ ਸਮਾਜਸੇਵੀ ਅਮਿਤ ਸ਼ਰਮਾ ਨੇ ਚੰਡੀਗੜ੍ਹ ਦੇ ਸਲਾਹਕਾਰ, ਡੀ. ਜੀ. ਪੀ., ਐੱਸ. ਐੱਸ. ਪੀ. ਅਤੇ ਸਿੱਖਿਆ ਸਕੱਤਰ ਨੂੰ ਚਿੱਠੀ ਲਿਖ ਕੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਕੁੱਲ 113 ਸਰਕਾਰੀ ਸਕੂਲ ਹਨ ਅਤੇ ਇਨ੍ਹਾਂ 'ਚੋਂ 43 ਸੀਨੀਅਰ ਸੈਕੰਡਰੀ ਸਕੂਲ ਹਨ। 54 ਹਾਈ ਸਕੂਲ ਅਤੇ 12 ਮਿਡਲ ਸਕੂਲ ਹਨ। ਇਸ ਤੋਂ ਇਲਾਵਾ 4 ਪ੍ਰਾਇਮਰੀ ਸਕੂਲੀ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News