ਚੰਡੀਗੜ੍ਹ ''ਚ ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਪਲੇਟਫਾਰਮ ਨੰਬਰ ਰਹੇਗਾ ਬੰਦ

Friday, Jul 12, 2024 - 11:15 AM (IST)

ਚੰਡੀਗੜ੍ਹ : ਰੇਲਵੇ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਭੀੜ ਨੂੰ ਘੱਟ ਕਰਨ ਲਈ ਯਾਤਰੀ ਵੱਖ-ਵੱਖ ਪ੍ਰਵੇਸ਼ ਦੁਆਰਾਂ ਤੋਂ ਪਲੇਟਫਾਰਮ ’ਤੇ ਜਾਣਗੇ। ਜਾਣਕਾਰੀ ਅਨੁਸਾਰ ਪਲੇਟਫਾਰਮ ਨੰਬਰ 2 ਅਤੇ 3 ਤੋਂ ਆਉਣ-ਜਾਣ ਵਾਲੇ ਯਾਤਰੀ ਫੁੱਟਓਵਰ ਬ੍ਰਿਜ ਤੋਂ ਲੰਘਣਗੇ, ਜਦੋਂ ਕਿ ਪਲੇਟਫਾਰਮ ਨੰਬਰ 4 ਅਤੇ 5 ਤੋਂ ਆਉਣ-ਜਾਣ ਵਾਲੇ ਯਾਤਰੀ ਪਾਰਸਲ ਦਫ਼ਤਰਰ ਵੱਲੋਂ ਬਣਾਏ ਗਏ ਰਸਤੇ ਤੋਂ ਲੰਘਣਗੇ, ਜਦਕਿ ਪਲੇਟਫਾਰਮ ਨੰਬਰ 6 ਤੋਂ ਯਾਤਰੀ ਪੰਚਕੂਲਾ ਵਾਲੇ ਪਾਸੇ ਤੋਂ ਦਾਖ਼ਲ ਹੋਣਗੇ। ਯਾਤਰੀਆਂ ਦੀ ਸਹੂਲਤ ਅਤੇ ਭੀੜ ਨੂੰ ਘੱਟ ਕਰਨ ਲਈ ਰੇਲਵੇ ਦੀ ਤਰਫੋਂ ਰੇਲਗੱਡੀ ਨੰਬਰ 12045 ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਅਤੇ ਰੇਲਗੱਡੀ ਨੰਬਰ 20977-78 ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਰੇਲ ਗੱਡੀ ਪਲੇਟਫਾਰਮ ਨੰਬਰ-6 ਤੋਂ ਰਵਾਨਾ ਹੋਵੇਗੀ। ਇਸ ਗੱਡੀ 'ਚ ਰੇਲਵੇ ਨੇ 12 ਜੁਲਾਈ ਤੋਂ 10 ਅਗਸਤ ਤੱਕ 8 ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਹੈ, ਜੋ ਚੰਡੀਗੜ੍ਹ ਦੀ ਬਜਾਏ ਅੰਬਾਲਾ ਅਤੇ ਹੋਰ ਰੇਲਵੇ ਸਟੇਸ਼ਨਾਂ ਤੋਂ ਚੱਲਣਗੀਆਂ।

ਇਹ ਵੀ ਪੜ੍ਹੋ : ਸਕੂਲ ਵੈਨ 'ਚ ਪਿਸਤੌਲ ਨਾਲ ਬੱਚਿਆਂ ਨੂੰ ਡਰਾਉਣ ਵਾਲੀ ਔਰਤ 'ਤੇ FIR ਦਰਜ, ਜਾਣੋ ਪੂਰਾ ਮਾਮਲਾ
ਗੱਡੀ ਨੰਬਰ ਕਦੋਂ ਤੋਂ ਕਦੋਂ ਤੱਕ ਸਟੇਸ਼ਨ ਦਾ ਨਾਮ
15011-12 12 ਜੁਲਾਈ ਤੋਂ 8 ਅਗਸਤ ਤੱਕ ਅੰਬਾਲਾ ਰੇਲਵੇ ਸਟੇਸ਼ਨ ਤੋਂ
14629-30 12 ਜੁਲਾਈ ਤੋਂ 10 ਅਗਸਤ ਤੱਕ ਮੋਹਾਲੀ ਤੋਂ।
12527-28 15,22,29 ਜੁਲਾਈ ਤੋਂ 5 ਅਗਸਤ ਤੱਕ ਅੰਬਾਲਾ ਕੈਂਟ।
12241-42 12 ਜੁਲਾਈ ਤੋਂ 9 ਅਗਸਤ ਤੱਕ ਖਰੜ ਤੋਂ।

ਇਹ ਵੀ ਪੜ੍ਹੋ : ਸਰਕਾਰੀ ਸਕੂਲ 'ਚ ਪੜ੍ਹਦੇ 12ਵੀਂ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ,
4 ਗੱਡੀਆਂ ਨੂੰ ਕੀਤਾ ਡਾਇਵਰਟ
ਪਲੇਟਫਾਰਮ ਨੰਬਰ-1 ਬਲਾਕ ਹੋਣ ਕਾਰਨ ਰੇਲਵੇ ਨੇ 4 ਗੱਡੀਆਂ ਨੂੰ ਡਾਇਵਰਟ ਕੀਤਾ ਹੈ। ਜਿਸ ਵਿਚ ਰੇਲਗੱਡੀ ਨੰਬਰ 15531-32 ਸਹਰਸਾ-ਅੰਮ੍ਰਿਤਸਰ ਨੂੰ 14 ਜੁਲਾਈ ਤੋਂ 5 ਅਗਸਤ ਤੱਕ ਅੰਬਾਲਾ ਕੈਂਟ, ਸਰਹਿੰਦ, ਸਾਹਨੇਵਾਲ ਵਾਇਆ ਅੰਮ੍ਰਿਤਸਰ ਜਾਵੇਗੀ, ਜਦਕਿ ਰੇਲਗੱਡੀ ਨੰਬਰ 12925-26 ਮੁੰਬਈ ਸੈਂਟਰਲ-ਅੰਮ੍ਰਿਤਸਰ ਰੇਲਗੱਡੀ 12 ਜੁਲਾਈ ਤੋਂ 9 ਅਗਸਤ ਤੱਕ ਅੰਬਾਲਾ ਕੈਂਟ, ਸਰਹਿੰਦ, ਸਾਹਨੇਵਾਲ ਰਾਹੀਂ ਅੰਮ੍ਰਿਤਸਰ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News