ਸਿੱਧੂ ਦੇ ਸਮਾਰੋਹ ''ਚ ਉੱਡੀਆਂ ''ਕੋਰੋਨਾ'' ਨਿਯਮਾਂ ਦੀਆਂ ਧੱਜੀਆਂ, ਪੁਲਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ FIR ਦਰਜ
Saturday, Jul 24, 2021 - 12:18 PM (IST)
![ਸਿੱਧੂ ਦੇ ਸਮਾਰੋਹ ''ਚ ਉੱਡੀਆਂ ''ਕੋਰੋਨਾ'' ਨਿਯਮਾਂ ਦੀਆਂ ਧੱਜੀਆਂ, ਪੁਲਸ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ FIR ਦਰਜ](https://static.jagbani.com/multimedia/2021_7image_12_17_226347473fir01.jpg)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-15 ਸਥਿਤ ਪੰਜਾਬ ਭਵਨ 'ਚ ਆਯੋਜਿਤ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਦੌਰਾਨ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸੈਕਟਰ-11 ਦੀ ਥਾਣਾ ਪੁਲਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਣਪਛਾਤੇ ਲੋਕਾਂ ਖ਼ਿਲਾਫ਼ ਡਿਜ਼ਾਸਟਰ ਮੈਨਜਮੈਂਟ ਐਕਟ-2005 ਦੀ ਧਾਰਾ-51ਬੀ ਅਤੇ 188 ਤਹਿਤ ਐਫ. ਆਈ. ਆਰ. ਦਰਜ ਕਰ ਲਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਸਿੱਧੂ' ਨੇ ਆਪਣੇ ਭਾਸ਼ਣ 'ਚ ਇਕ ਵਾਰ ਵੀ ਨਹੀਂ ਲਿਆ ਮੁੱਖ ਮੰਤਰੀ ਦਾ ਨਾਂ
ਪੁਲਸ ਮੁਤਾਬਕ ਇਹ ਸਾਰੇ ਲੋਕ ਪੰਜਾਬ ਕਾਂਗਰਸ ਭਵਨ 'ਚ ਇਕੱਠੇ ਹੋਏ ਸਨ। ਇਸ ਦੌਰਾਨ ਨਾ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋਈ ਅਤੇ ਬਹੁਤੇ ਲੋਕ ਬਿਨਾਂ ਮਾਸਕ ਦੇ ਹੀ ਨਜ਼ਰ ਆਏ, ਜਦੋਂ ਕਿ ਚੰਡੀਗੜ੍ਹ ਪ੍ਰਸ਼ਨਸ ਵੱਲੋਂ ਸਾਫ਼ ਤੌਰ 'ਤੇ ਕੋਵਿਡ-19 ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਰੱਖੇ ਹਨ।
ਇਸ ਦੇ ਨਾਲ ਹੀ ਪ੍ਰੋਗਰਾਮ 'ਚ ਸ਼ਾਮਲ ਲੋਕਾਂ ਨੇ ਡੀ. ਸੀ. ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ, ਜਿਸ ਲਈ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ