ਚੰਡੀਗੜ੍ਹ ਨਗਰ ਨਿਗਮ ਚੋਣਾਂ : 'ਆਮ ਆਦਮੀ ਪਾਰਟੀ' ਸਭ ਤੋਂ ਅੱਗੇ, ਜਾਣੋ ਹੁਣ ਤੱਕ ਸਾਹਮਣੇ ਆਏ ਨਤੀਜੇ
Monday, Dec 27, 2021 - 02:03 PM (IST)
ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਦੌਰਾਨ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ। ਹੁਣ ਤੱਕ ਦੇ ਨਤੀਜਿਆਂ ਮੁਤਾਬਕ ਕੁੱਲ 35 ਵਾਰਡਾਂ 'ਚੋਂ 23 ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 23 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਨੇ 10 ਸੀਟਾਂ 'ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਭਾਜਪਾ ਦੀ ਝੋਲੀ ਹੁਣ ਤੱਕ 7 ਸੀਟਾਂ ਪਈਆਂ ਹਨ, ਜਦੋਂ ਕਿ ਕਾਂਗਰਸ ਨੇ 5 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ (ਬਾਦਲ) ਨੂੰ ਹੁਣ ਤੱਕ ਸਿਰਫ ਇਕ ਸੀਟ ਮਿਲੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਅੱਜ, ਇਸ ਵਾਰ ਹੋਣਗੇ 35 ਕੌਂਸਲਰ
ਵਾਰਡਾਂ ਦੇ ਸਾਹਮਣੇ ਆ ਚੁੱਕੇ ਨਤੀਜੇ
ਵਾਰਡ ਨੰਬਰ-2 ਤੋਂ ਭਾਜਪਾ ਦੇ ਮਹੇਸ਼ਿੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-5 ਤੋਂ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨਿਤਿਕਾ ਗੁਪਤਾ ਨੂੰ 2737 ਨਾਲ ਹਰਾਇਆ।
ਵਾਰਡ ਨੰਬਰ-6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-9 ਤੋਂ ਭਾਜਪਾ ਦੀ ਬਿਮਲਾ ਦੁਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਨਾਲ ਹਰਾਇਆ।
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜੇ : ਭਾਜਪਾ ਦੇ ਮੇਅਰ ਨੂੰ 'ਆਪ' ਉਮੀਦਵਾਰ ਨੇ ਹਰਾਇਆ
ਵਾਰਡ ਨੰਬਰ-10 ਤੋਂ ਕਾਂਗਰਸ ਦੇ ਹਰਪ੍ਰੀਤ ਕੌਰ ਬਦਲਾ ਨੇ 3103 ਵੋਟਾਂ ਨਾਲ ਭਾਜਪਾ ਦੀ ਰਾਸ਼ੀ ਭਸੀਨ ਨੂੰ ਹਰਾਇਆ
ਵਾਰਡ ਨੰਬਰ-13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ ਹੈ।
ਵਾਰਡ ਨੰਬਰ-17 ਤੋਂ ਮੌਜੂਦਾ ਮੇਅਰ ਰਵਿਕਾਂਤ ਸ਼ਰਮਾ ਵੀ ਹਾਰੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਦਮਨਪ੍ਰੀਤ ਸਿੰਘ ਨੇ ਰਵਿਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-21 ਤੋਂ ਸਾਬਕਾ ਮੇਅਰ ਦੇਵੇਸ਼ ਮੋਦਗਿਲ ਹਾਰੇ, ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ 900 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-26 ਤੋਂ ਸਾਬਕਾ ਮੇਅਰ ਅਤੇ ਭਾਜਪਾ ਉਮੀਦਵਾਰ ਰਾਜੇਸ਼ ਕਾਲੀ ਵੀ ਹਾਰੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਜਿੱਤੇ
ਵਾਰਡ ਨੰਬਰ-29 ਤੋਂ ਆਮ ਆਦਮੀ ਦੀ ਮਨੁਹਾਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-30 ਤੋਂ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2145 ਵੋਟਾਂ ਨਾਲ ਹਰਾਇਆ
ਵਾਰਡ ਨੰਬਰ-33 ਤੋਂ ਭਾਜਪਾ ਦੇ ਉਮੀਦਵਾਰ ਕੰਵਰ ਰਾਣਾ 813 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ 9 ਵੋਟਾਂ ਨਾਲ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ ਹਰਾਇਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ