ਚੰਡੀਗੜ੍ਹ ਨੂੰ ਮਿਲੇਗਾ ਅੱਜ ਨਵਾਂ ਮੇਅਰ, ਚੋਣ 'ਚ ਹਿੱਸਾ ਨਹੀਂ ਲਵੇਗੀ ਕਾਂਗਰਸ

Tuesday, Jan 17, 2023 - 09:09 AM (IST)

ਚੰਡੀਗੜ੍ਹ ਨੂੰ ਮਿਲੇਗਾ ਅੱਜ ਨਵਾਂ ਮੇਅਰ, ਚੋਣ 'ਚ ਹਿੱਸਾ ਨਹੀਂ ਲਵੇਗੀ ਕਾਂਗਰਸ

ਚੰਡੀਗੜ੍ਹ (ਰਾਏ) : ਸ਼ਹਿਰ ਨੂੰ ਅੱਜ ਭਾਵ 17 ਜਨਵਰੀ ਨੂੰ ਨਵਾਂ ਮੇਅਰ ਮਿਲ ਜਾਵੇਗਾ। ਨਵੇਂ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦੇ ਲਈ ਚੋਣ ਮੰਗਲਵਾਰ ਸਵੇਰੇ 11 ਵਜੇ ਨਗਰ ਨਿਗਮ ਭਵਨ 'ਚ ਹੋਵੇਗੀ। ਚੋਣ ਤੋਂ ਠੀਕ ਇਕ ਦਿਨ ਪਹਿਲਾਂ ਕਾਂਗਰਸ ਵੱਲੋਂ ਚੋਣਾਂ 'ਚ ਹਿੱਸਾ ਨਾ ਲੈਣ ਦੇ ਐਲਾਨ ਤੋਂ ਬਾਅਦ ਭਾਜਪਾ ਦੀ ਰਾਹ ਪਹਿਲਾਂ ਤੋਂ ਆਸਾਨ ਹੋ ਗਈ ਹੈ। ਉੱਥੇ ਹੀ ‘ਆਪ’ ਨੂੰ ਉਮੀਦ ਸੀ ਕਿ ਕਾਂਗਰਸ ਚੋਣ 'ਚ ਹਿੱਸਾ ਲੈਂਦੀ ਤਾਂ ਸ਼ਾਇਦ ਉਨ੍ਹਾਂ ਨੂੰ ਲਾਭ ਮਿਲ ਸਕਦਾ ਸੀ।

ਇਹ ਵੀ ਪੜ੍ਹੋ : ਸਮਰਾਲਾ 'ਚ ਮਰੀ ਗਾਂ ਕਾਰਨ ਵਾਪਰਿਆ ਭਿਆਨਕ ਹਾਦਸਾ, ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ

ਹੁਣ ਇੱਕ ਮਾਤਰ ਉਮੀਦ ਸ਼੍ਰੋਮਣੀ ਅਕਾਲੀ ਦਲ ਦੀ ਇਕ ਵੋਟ ’ਤੇ ਟਿਕੀ ਹੈ। ਅਕਾਲੀ ਦਲ ਨੇ ਅਜੇ ਤੱਕ ਅੰਤਿਮ ਫ਼ੈਸਲਾ  ਨਹੀਂ ਲਿਆ ਹੈ। ਕੌਂਸਲਰ ਹਰਦੀਪ ਬੁਟਰੇਲਾ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਬੈਠਕ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।  ਉਧਰ, ਭਾਜਪਾ ਵਲੋਂ ਦੋ ਤੋਂ ਤਿੰਨ ਵਾਰ ਚੋਣ ਜਿੱਤ ਕੇ ਨਿਗਮ 'ਚ ਪਹੁੰਚੇ ਕੌਂਸਲਰਾਂ ਨੂੰ ਕਿਨਾਰੇ ਕਰ ਕੇ ਪਹਿਲੀ ਵਾਰ ਜਿੱਤੇ ਅਨੂਪ ਗੁਪਤਾ ਨੂੰ ਮੇਅਰ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਨਾਲ ਅਸੰਤੁਸ਼ਟ ਕੌਂਸਲਰਾਂ ਤੋਂ ਕ੍ਰਾਸ ਵੋਟਿੰਗ ਦਾ ਖ਼ਤਰਾ ਵੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੁੜੀ 'ਤੇ ਚੜ੍ਹ ਗਈ ਤੇਜ਼ ਰਫ਼ਤਾਰ ਥਾਰ, ਧੀ ਦਾ ਹਾਲ ਦੇਖ ਮਾਂ ਦੀਆਂ ਨਿਕਲੀਆਂ ਧਾਹਾਂ (ਤਸਵੀਰਾਂ)
ਅਨੂਪ-ਲਾਡੀ ਵਿਚਕਾਰ ਮੁਕਾਬਲਾ
ਭਾਜਪਾ ਦੇ ਮੇਅਰ ਅਹੁਦੇ ਲਈ ਪਿਛਲੀ ਟਰਮ 'ਚ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਖੜ੍ਹਾ ਕੀਤਾ ਹੈ। ਉੱਥੇ ਹੀ, ਜਸਬੀਰ ਸਿੰਘ ਲਾਡੀ ਨੂੰ ਆਮ ਆਦਮੀ ਪਾਰਟੀ ਨੇ ਮੇਅਰ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ ਆਪ ਵਲੋਂ ਇਨ੍ਹਾਂ ਅਹੁਦਿਆਂ ’ਤੇ ਤਰੁਣਾ ਮਹਿਤਾ ਤੇ ਸੁਮਨ ਸ਼ਰਮਾ ਖੜ੍ਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News