ਸਕੂਲ ''ਚ ਬੱਚੇ ਨਾਲ ਕੁੱਟਮਾਰ ਮਗਰੋਂ ਪਿਤਾ ਤੇ ਦਾਦੇ ''ਤੇ ਚਾਕੂਆਂ ਨਾਲ ਹਮਲਾ, ਜਾਣੋ ਪੂਰਾ ਮਾਮਲਾ
Thursday, Apr 13, 2023 - 11:39 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਇੰਦਰਾ ਕਾਲੋਨੀ ’ਚ ਬੁੱਧਵਾਰ ਸ਼ਾਮ ਨੂੰ ਸਕੂਲ ’ਚ ਬੱਚਿਆਂ ਦੀ ਕੁੱਟਮਾਰ ਤੋਂ ਬਾਅਦ ਇਕ ਬੱਚੇ ਦੇ ਪਿਤਾ ਨੇ ਦੂਜੇ ਬੱਚੇ ਦੇ ਪਿਤਾ ਅਤੇ ਦਾਦੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਲੋਕਾਂ ਨੇ ਦਖ਼ਲ ਦੇ ਕੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਜ਼ਖਮੀ ਪਿਤਾ ਰਾਜੇਸ਼ ਅਤੇ ਦਾਦੇ ਨੂੰ ਸੈਕਟਰ-16 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਦੋਹਾਂ ਦੇ ਢਿੱਡ ਅਤੇ ਛਾਤੀ ਵਿਚ ਚਾਕੂ ਦੇ ਜ਼ਖ਼ਮ ਹਨ। ਆਈ. ਟੀ. ਪਾਰਕ ਥਾਣੇ ਦੀ ਪੁਲਸ ਨੇ ਚਾਕੂ ਮਾਰਨ ਵਾਲੇ ਗੁਆਂਢੀ ਵਿਜੇ ਬਿੱਲੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੰਦਰਾ ਕਾਲੋਨੀ ਵਾਸੀ ਰਾਜੇਸ਼ ਨੇ ਦੱਸਿਆ ਕਿ ਪੁੱਤਰ ਤੇ ਗੁਆਂਢੀ ਵਿਜੇ ਉਰਫ਼ ਬਿੱਲੂ ਦਾ ਪੁੱਤਰ ਪਾਕੇਟ ਨੰਬਰ-8 ਦੇ ਸਰਕਾਰੀ ਸਕੂਲ ਵਿਚ ਤੀਜੀ ਜਮਾਤ ਵਿਚ ਪੜ੍ਹਦਾ ਹੈ।
ਬੁੱਧਵਾਰ ਕਿਸੇ ਗੱਲ ਤੋਂ ਦੋਵਾਂ ਬੱਚਿਆਂ ਵਿਚਾਲੇ ਲੜਾਈ ਹੋ ਗਈ। ਉਹ ਆਪਣੀ ਪਤਨੀ ਨਾਲ ਕਿਸੇ ਰਿਸ਼ਤੇਦਾਰ ਨੂੰ ਮਿਲਣ ਹਸਪਤਾਲ ਗਿਆ ਸੀ। ਉਸ ਨੇ ਦੱਸਿਆ ਕਿ ਛੁੱਟੀ ਤੋਂ ਬਾਅਦ ਬਿੱਲੂ ਦੀ ਪਤਨੀ ਉਸ ਦੇ ਘਰ ਆਈ ਅਤੇ ਬੇਟੇ ਦੀ ਕੁੱਟਮਾਰ ਕਰ ਕੇ ਫ਼ਰਾਰ ਹੋ ਗਈ। ਜਦੋਂ ਉਹ ਵਾਪਸ ਆਇਆ ਤਾਂ ਬੇਟੇ ਨੇ ਮਾਮਲੇ ਦੀ ਜਾਣਕਾਰੀ ਦਿੱਤੀ। ਉਹ ਆਪਣੀ ਪਤਨੀ ਸਮੇਤ ਗੁਆਂਢੀ ਵਿਜੇ ਦੇ ਘਰ ਗਿਆ ਅਤੇ ਬੱਚੇ ਦੀ ਕੁੱਟਮਾਰ ਸਬੰਧੀ ਪੁੱਛਣ ਲੱਗਾ। ਇਸ ਗੱਲ ਤੋਂ ਵਿਜੇ ਅਤੇ ਉਸ ਦੀ ਪਤਨੀ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਤਰਨਤਾਰਨ 'ਚ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਕੁਹਾੜੇ ਨਾਲ ਵੱਢਿਆ ਚਾਚਾ (ਵੀਡੀਓ)
ਇਸ ਦੌਰਾਨ ਬਿੱਲੂ ਨੇ ਕਮਰੇ ਵਿਚ ਜਾ ਕੇ ਚਾਕੂ ਕੱਢ ਕੇ ਉਸ ਦੇ ਪੇਟ ਵਿਚ ਕਈ ਵਾਰ ਕੀਤੇ। ਜਦੋਂ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਪਿਤਾ ਬੱਚੇ ਨੂੰ ਬਚਾਉਣ ਲਈ ਆ ਗਿਆ। ਬਿੱਲੂ ਉਸ ਦੇ ਪੇਟ ਵਿਚ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਵਿਜੇ ਪੀ. ਜੀ. ਆਈ. ’ਚ ਮੇਰੇ ਕੋਲ ਕਲੀਨਰ ਹੈ। ਆਈ. ਟੀ. ਪਾਰਕ ਥਾਣਾ ਪੁਲਸ ਨੂੰ ਚਾਕੂ ਨਾਲ ਹਮਲਾ ਕਰਨ ਵਾਲੇ ਵਿਜੇ ਦੀ ਭਾਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ