ਚੰਡੀਗੜ੍ਹ : ਹਾਈ ਅਲਰਟ ਕਾਰਨ ਪੁਲਸ ਵਲੋਂ ਜਨਤਕ ਥਾਵਾਂ ''ਤੇ ਚੈਕਿੰਗ ਜਾਰੀ
Wednesday, Feb 27, 2019 - 04:32 PM (IST)
ਚੰਡੀਗੜ੍ਹ (ਮਨਮੋਹਨ) : ਦੇਸ਼ 'ਚ ਇਸ ਸਮੇਂ ਹਾਲਾਤ ਤਣਾਅਪੂਰਨ ਹੋ ਚੁੱਕੇ ਹਨ ਅਤੇ ਪਾਕਿਸਤਾਨ ਨਾਲ ਲੜਾਈ ਵਾਲੀ ਸਥਿਤੀ ਬਣੀ ਹੋਈ ਹੈ। ਚੰਡੀਗੜ੍ਹ ਹਮੇਸ਼ਾ ਤੋਂ ਹੀ ਅੱਤਵਾਦ ਲਈ ਇਕ ਸਾਫਟ ਕਾਰਨਰ ਰਿਹਾ ਹੈ ਅਤੇ ਅੱਤਵਾਦੀਆਂ ਲਈ ਇਹ ਇਕ ਸੁਰੱਖਿਅਤ ਪਨਾਹਗਾਹ ਸਾਬਿਤ ਹੁੰਦਾ ਹੈ, ਇਸ ਨੂੰ ਮੁੱਖ ਰੱਖਦਿਆਂ ਹੀ ਚੰਡੀਗੜ੍ਹ ਪੁਲਸ ਡੌਗ ਸਕੁਆਇਡ ਦੀ ਮਦਦ ਨਾਲ ਚੰਡੀਗੜ੍ਹ ਦੇ ਸੰਵੇਦਨਸ਼ੀਲ ਜਨਤਕ ਥਾਵਾਂ 'ਤੇ ਚੈਕਿੰਗ ਕਰ ਰਹੀ ਹੈ। ਚੰਡੀਗੜ੍ਹ ਪੁਲਸ ਵਲੋਂ ਆਉਣ-ਜਾਣ ਵਾਲੇ ਲੋਕਾਂ ਅਤੇ ਗੱਡੀਆਂ ਸਮੇਤ ਸਮਾਨ ਨੂੰ ਚੈੱਕ ਕੀਤਾ ਜਾ ਰਿਹਾ ਹੈ। ਸੈਕਟਰ-17 ਦੇ ਬੱਸ ਸਟੈਂਡ ਅਤੇ ਸੈਕਟਰ-22 ਦੀ ਮਾਰਕਿਟ 'ਚ ਪੁਲਸ ਆਉਣ-ਜਾਣ ਵਾਲੇ ਵਾਹਨਾਂ ਅਤੇ ਸਮਾਨ ਨੂੰ ਸਹੀ ਢੰਗ ਨਾਲ ਚੈੱਕ ਕਰਕੇ ਹੀ ਜਾਣ ਦੇ ਰਹੀ ਹੈ। ਦੱਸ ਦੇਈਏ ਕਿ ਤਣਾਅਪੂਰਨ ਹਾਲਾਤ ਦੇ ਚੱਲਦਿਆਂ ਪੰਜਾਬ, ਰਾਜਸਥਾਨ ਅਤੇ ਗੁਜਰਾਤ 'ਚ ਹਾਈ ਅਲਰਟ ਐਲਾਨਿਆ ਗਿਆ ਹੈ।