ਚੰਡੀਗੜ੍ਹ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਕੰਵਰਦੀਪ ਕੌਰ ਦੀ ਹੋਈ ਨਿਯੁਕਤੀ

Sunday, Mar 05, 2023 - 01:20 PM (IST)

ਚੰਡੀਗੜ੍ਹ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਕੰਵਰਦੀਪ ਕੌਰ ਦੀ ਹੋਈ ਨਿਯੁਕਤੀ

ਚੰਡੀਗੜ੍ਹ : ਚੰਡੀਗੜ੍ਹ ਨੂੰ ਨਵਾਂ ਐੱਸ. ਐੱਸ. ਪੀ ਮਿਲ ਗਿਆ ਹੈ। ਦਰਅਸਲ, ਕੰਵਰਦੀਪ ਕੌਰ ਜਲਦ ਹੀ ਚੰਡੀਗੜ੍ਹ ਦੇ ਨਵੇਂ ਐੱਸ. ਐੱਸ. ਪੀ. ਵਜੋਂ ਆਪਣਾ ਅਹੁਦਾ ਸੰਭਾਂਲਣਗੇ। ਕੰਵਰਦੀਪ ਕੌਰ 2013 ਬੈਚ ਦੇ ਆਈ. ਪੀ. ਐੱਸ ਅਧਿਕਾਰੀ ਹਨ ਅਤੇ ਉਹ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਮੌਜੂਦਾ ਸਮੇਂ ਕੰਵਰਦੀਪ ਕੌਰ ਫਿਰੋਜ਼ਪੁਰ ਵਿਖੇ ਐੱਸ. ਐੱਸ. ਪੀ. ਦੀ ਡਿਊਟੀ ਨਿਭਾਅ ਰਹੇ ਹਨ। ਕੈਬਨਿਟ ਮਨਿਸਟਰੀ ਆਫ ਪਰਸੋਨਲ ਦੀ ਅਪਾਇਟਮੈਂਟ ਕਮੇਟੀ ਵਲੋਂ ਇਸ ਸੰਬੰਧ ਵਿਚ 4 ਮਾਰਚ ਨੂੰ ਹੁਕਮ ਜਾਰੀ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਗ੍ਰਹਿ ਮੰਤਰਾਲੇ ਦੇ ਇੰਟਰ ਕੈਡਰ ਡੈਪੂਟੇਸ਼ਨ ਦੇ ਪ੍ਰਸਤਾਅ ’ਤੇ ਕੈਬਨਿਟ ਨੇ ਮਨਜ਼ੂਰੀ ਦਿੰਦੇ ਹੋਏ ਪੰਜਾਬ ਕੈਡਰ 2013 ਬੈਚ ਦੀ ਆਈ. ਪੀ. ਐੱਸ. ਅਧਿਕਾਰੀ ਕੰਵਰਦੀਪ ਕੌਰ ਨੂੰ ਚੰਡੀਗੜ੍ਹ ਦੀ ਬਤੌਰ ਐੱਸ. ਐੱਸ. ਪੀ. ਨਿਯੁਕਤੀ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਆਈ. ਪੀ. ਐੱਸ. ਕੰਵਰਦੀਪ ਕੌਰ ਚੰਡੀਗੜ੍ਹ ਵਿਚ ਬਤੌਰ ਐੱਸ. ਐੱਸ. ਪੀ. ਤਿੰਨ ਸਾਲ ਤੱਕ ਸੇਵਾਵਾਂ ਨਿਭਾਉਣਗੇ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News